ਸਕੂਲ ਖੋਲ੍ਹਣ ਦੀ ਤਿਆਰੀ ! 25 ਫ਼ੀਸਦੀ ਸਟਾਫ਼ ਨੂੰ ਸਕੂਲ ਬੁਲਾਉਣ ਦਾ ਆਦੇਸ਼

    0
    116

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਲਾਕਡਾਊਨ ਕਾਰਨ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ ਸਕੂਲ ਵੀ ਬੰਦ ਸੀ। ਹੁਣ ਜਿਵੇਂ-ਜਿਵੇਂ ਲਾਕਡਾਊਨ ‘ਚ ਢਿੱਲ ਦਿੱਤੀ ਜਾ ਰਹੀ ਹੈ, ਉਵੇਂ ਹੀ ਹੌਲੀ-ਹੌਲੀ ਸਾਰੇ ਕੰਮ ਰਫ਼ਤਾਰ ਫੜ੍ਹ ਰਹੇ ਹਨ। ਸਰਕਾਰ ਵੱਲੋਂ ਸਕੂਲ ਖੋਲ੍ਹਣ ਬਾਰੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਬੁਲਾਉਣ ਲਈ ਕਿਹਾ ਹੈ।

    ਵਿਭਾਗ ਨੇ ਕਿਹਾ ਹੈ ਕਿ ਕਿਸੇ ਵੀ ਸਕੂਲ ‘ਚ ਲੋੜ ਪੈਣ ’ਤੇ ਕੁੱਲ ਗਿਣਤੀ ਦਾ 25 ਫ਼ੀਸਦੀ ਤਕ ਹੀ ਸਟਾਫ਼ ਬੁਲਾਇਆ ਜਾਵੇ। ਵਿਭਾਗ ਨੇ ਇਹ ਹੁਕਮ ਸਕੂਲ ਦੇ ਪ੍ਰਸ਼ਾਸਕੀ ਕੰਮ ਤੇ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ। ਇਹ ਹੁਕਮ 15 ਜੂਨ ਤੋਂ ਅਮਲ ‘ਚ ਆਉਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਅਲਕਾ ਮਹਿਤਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਸਕੂਲਾਂ ‘ਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਰਹੇ ਹਨ।

    ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਜ਼ਿਆਦਾਤਰ ਸਮੱਗਰੀ ਸਕੂਲਾਂ ‘ਚ ਮੌਜੂਦ ਹੈ ਜਿਸ ਕਰ ਕੇ ਸਕੂਲ ਮੁਖੀ ਤੇ ਇੰਚਾਰਜ ਆਪਣੇ ਅਧਿਆਪਕਾਂ ਨੂੰ ਲੋੜ ਪੈਣ ’ਤੇ ਸਕੂਲ ਬੁਲਾ ਸਕਦੇ ਹਨ ਪਰ ਇਕ ਸਮੇਂ ’ਤੇ 25 ਫ਼ੀਸਦੀ ਤੋਂ ਵੱਧ ਅਧਿਆਪਕ ਨਾ ਸੱਦੇ ਜਾਣ।

    ਉਨ੍ਹਾਂ ਨੇ ਹਦਾਇਤਾਂ ਦਿੱਤੀਆਂ ਕਿ ਸਕੂਲ ਦੇ ਅਧਿਆਪਕਾਂ ਨੂੰ ਸ਼ਿਫਟਾਂ ‘ਚ ਸਕੂਲ ਸੱਦਿਆ ਜਾਵੇ, ਹਰ ਸ਼ਿਫਟ ਹਫ਼ਤੇ ਹਫ਼ਤੇ ਬਾਅਦ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਆਉਂਦੇ ਅਧਿਆਪਕ, ਵੱਡੀ ਉਮਰ ਦੇ, ਸਿਹਤ ਸਮੱਸਿਆਵਾਂ ਵਾਲੇ ਤੇ ਗਰਭਵਤੀ ਅਧਿਆਪਕਾਂ ਨੂੰ ਸਕੂਲ ਨਾ ਬੁਲਾਇਆ ਜਾਵੇ।

    LEAVE A REPLY

    Please enter your comment!
    Please enter your name here