ਹੋਮ ਕੁਆਰੰਟੀਨ ਕੀਤੀ ਔਰਤ ਦੀ ਹੋਈ ਮੌਤ !

    0
    139

    ਖੰਨਾ,  ਜਨਗਾਥਾ ਟਾਇਮਜ਼ : (ਸਿਮਰਨ)

    ਖੰਨਾ : ਖੰਨਾ ਦੇ ਭੱਟੀਆਂ ਇਲਾਕੇ ਦੀ ਆਈਸੋਲੇਟ ਕੀਤੀ ਇੱਕ ਔਰਤ ਦੀ ਮੌਤ ਦੀ ਹੋ ਗਈ ਹੈ। ਉਹ ਪਿਛਲੇ ਹਫ਼ਤੇ ਹੀ ਚੰਡੀਗੜ੍ਹ ਤੋਂ ਭੱਟੀਆਂ ‘ਚ ਵਾਪਸ ਆਈ ਸੀ। ਮ੍ਰਿਤਕ ਔਰਤ ਦਾ ਕੁੱਝ ਦਿਨ ਪਹਿਲਾਂ ਕੋਰੋਨਾ ਦਾ ਟੈਸਟ ਲਿਆ ਗਿਆ ਸੀ, ਜੋ ਕਿ ਨੈਗੇਟਿਵ ਆਇਆ ਸੀ।

    ਪਤਾ ਲੱਗਾ ਹੈ ਕਿ ਮ੍ਰਿਤਕ ਔਰਤ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਸਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਹਾਲਾਂਕਿ ਔਰਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ, ਪਰ ਫੇਰ ਵੀ ਪਿੰਡ ਦੇ ਲੋਕਾਂ ‘ਚ ਔਰਤ ਦੀ ਮੌਤ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

    LEAVE A REPLY

    Please enter your comment!
    Please enter your name here