ਹੁਣ ਮਹਿੰਗਾ ਹੋਇਆ ਹਵਾਈ ਸਫ਼ਰ, ਘਰੇਲੂ ਉਡਾਣਾਂ ਦਾ ਘੱਟੋ-ਘੱਟ ਕਿਰਾਇਆ 5 ਫ਼ੀਸਦ ਵਧਿਆ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਦੇ ਝੰਬੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਰੋਜ਼ਮਰਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵੱਧ ਰਹੇ ਹਨ। ਫਲ, ਸਬਜ਼ੀਆਂ ਦੇ ਰੇਟ ਵੀ ਅਸਮਾਨ ਛੂਹਣ ਲੱਗੇ ਹਨ। ਤੇਲ, ਰਸੋਈ ਗੈਸ ਤੇ ਰੇਲ ਕਿਰਾਏ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ। ਰਸੋਈ ਗੈਸ ਤੋਂ ਲੈ ਕੇ ਰੇਲਵੇ ਸਫ਼ਰ ਤੱਕ ਲੋਕਾਂ ਨੂੰ ਹਰ ਥਾਂ ਜੇਬ ਢਿੱਲੀ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

    ਕੇਂਦਰ ਸਰਕਾਰ ਵੱਲੋਂ ਇਸ ਵਾਰ ਹਵਾਈ ਕਿਰਾਏ ’ਚ ਵਾਧਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਦਾ ਘੱਟੋ-ਘੱਟ ਕਿਰਾਇਆ 5 ਫ਼ੀਸਦ ਵਧਾਉਣ ਦਾ ਐਲਾਨ ਕੀਤਾ ਹੈ। ਕਿਰਾਏ ਵਿਚ ਇਹ ਵਾਧਾ ਅਪ੍ਰੈਲ ਦੇ ਅੰਤ ਤੱਕ ਲਾਗੂ ਹੋ ਜਾਵੇਗਾ। ਹਾਲਾਂਕਿ ਕਿਰਾਏ ਵਿਚ ਵਾਧੇ ਦੀ ਵਜ੍ਹਾ ਤੇਲ ਦੀਆਂ ਵਧਦੀਆਂ ਕੀਮਤਾਂ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਸਮੱਰਥਾ 80 ਫ਼ੀਸਦ ਰੱਖਣ ਦੇ ਆਦੇਸ਼ ਦਿੱਤੇ ਹਨ।

    ਫ਼ਿਲਹਾਲ ਅਜੇ ਘਰੇਲੂ ਉਡਾਣਾਂ ਦੇ ਵੱਧੋ ਵੱਧ ਕਿਰਾਏ ਵਿਚ ਇਜਾਫਾ ਨਹੀਂ ਕੀਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦਾ ਕਾਰਨ ਹਵਾਬਾਜ਼ੀ ਟਰਬਾਈਨ ਬਾਲਣ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ਹੈ। ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ ਕਿ ਉਡਾਣ ਮੰਤਰਾਨਾ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਹਾਲਾਤ ਦੇ ਹਿਸਾਬ ਨਾਲ ਫ਼ੈਸਲੇ ਲੈ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਘਰੇਲੂ ਉਡਾਣਾਂ ਦੇ ਕਿਰਾਏ ਵਿਚ 5 ਫ਼ੀਸਦ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇ ਇਕ ਮਹੀਨੇ ਵਿਚ ਤਿੰਨ ਵਾਰ ਯਾਤਰੀਆਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਹੁੰਦੀ ਹੈ ਤਾਂ 100 ਫ਼ੀਸਦ ਆਪਰੇਸ਼ਨ ਲਈ ਐਵੀਏਸ਼ਨ ਸੈਕਟਰ ਖੋਲ੍ਹ ਦਿੱਤਾ ਜਾਵੇਗਾ।

    ਦੱਸ ਦੇਈਏ ਕਿ ਫ਼ਰਵਰੀ ਵਿੱਚ ਇਸ ਤੋਂ ਪਹਿਲਾਂ ਸਰਕਾਰ ਨੇ ਏਅਰ ਬੈਂਡ ਪ੍ਰਾਈਜ਼ ਬੈਂਡ ਵਧਾਉਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਘੱਟੋ-ਘੱਟ ਕਿਰਾਏ ਵਿਚ 10 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ ਕਿਰਾਏ ਵਿਚ 30 ਪ੍ਰਤੀਸ਼ਤ ਵਾਧਾ ਕੀਤਾ ਗਿਆ ਸੀ। ਮੌਜੂਦਾ ਕੀਮਤ ਵਿੱਚ ਵਾਧੇ ਵਿੱਚ ਵੱਧ ਤੋਂ ਵੱਧ ਕਿਰਾਏ ਦੀ ਸੀਮਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਵਾਧੇ ਦੇ ਨਾਲ 40 ਮਿੰਟ ਤੋਂ ਘੱਟ ਯਾਤਰਾ ਕਰਨ ਦਾ ਘੱਟੋ-ਘੱਟ ਕਿਰਾਇਆ 2200 ਰੁਪਏ ਤੋਂ ਵਧ ਕੇ 2320 ਰੁਪਏ ਹੋ ਗਿਆ ਹੈ, ਜਦਕਿ ਵੱਧ ਤੋਂ ਵੱਧ ਕਿਰਾਇਆ ਸਿਰਫ਼ 7800 ਰੁਪਏ ਹੋਵੇਗਾ।

    LEAVE A REPLY

    Please enter your comment!
    Please enter your name here