ਹੁਣ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੀ ਮਹਿੰਗੀ ਕਾਰ ਚੋਰੀ !

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੀ ਫਾਰਚੂਨਰ ਗੱਡੀ ਚੋਰੀ ਹੋ ਗਈ ਹੈ। ਗੌਤਮ ਗੰਭੀਰ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਖੇਤਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸਵੇਰੇ ਸੁਰੱਖਿਆ ਨੇ ਦੇਖਿਆ ਕਿ ਗੰਭੀਰ ਦੀ ਫਾਰਚੂਨਰ ਕਾਰ ਗਾਇਬ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।

    ਪੁਲਿਸ ਖੰਗਾਲ ਰਹੀ ਸੀਸੀਟੀਵੀ ਫੁਟੇਜ਼ :

    ਦਿੱਲੀ ਪੁਲਿਸ ਮੁਤਾਬਕ ਕਾਰ ਗੌਤਮ ਗੰਭੀਰ ਦੇ ਪਿਤਾ ਦੇ ਨਾਂ ‘ਤੇ ਰਜਿਸਟਰਡ ਸੀ। ਫਿਲਹਾਲ ਪੁਲਿਸ ਦੀਆਂ ਕਈ ਟੀਮਾਂ ਚੋਰ ਦੀ ਭਾਲ ਕਰ ਰਹੀਆਂ ਹਨ। ਐੱਮਪੀ ਗੌਤਮ ਗੰਭੀਰ ਦੇ ਘਰ ਦੇ ਬਾਹਰ 24 ਘੰਟੇ ਸੁਰੱਖਿਆ ਹੈ। ਇਸ ਦੇ ਬਾਵਜੂਦ ਉਸ ਦੀ ਕਾਰ ਚੋਰੀ ਹੋ ਗਏ। ਫਿਲਹਾਲ ਪੁਲਿਸ ਨੇੜਲੇ ਸੀਸੀਟੀਵੀ ਫੁਟੇਜ ਸਕੈਨ ਕਰ ਰਹੀ ਹੈ। ਮਾਮਲਾ ਸੰਸਦ ਮੈਂਬਰ ਨਾਲ ਜੁੜੇ ਹੋਣ ਕਾਰਨ ਪੁਲਿਸ ਦੀਆਂ ਚਾਰ ਵੱਖ-ਵੱਖ ਟੀਮਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ।

    ਲਾਕਡਾਊਨ ‘ਚ ਢਿੱਲ ਤੋਂ ਬਾਅਦ ਦਿੱਲੀ ਵਿਚ ਅਪਰਾਧ ਗ੍ਰਾਫ ਵਧਿਆ :

    ਲਾਕਡਾਊਨ ਦੌਰਾਨ ਦਿੱਲੀ ਵਿਚ ਅਪਰਾਧ ਤਕਰੀਬਨ ਖ਼ਤਮ ਹੋ ਗਿਆ ਸੀ ਪਰ ਜਦੋਂ ਤੋਂ ਲਾਕਡਾਊਨ-4 ‘ਚ ਢਿੱਲ ਦਿੱਤੀ ਗਈ ਹੈ, ਉਦੋਂ ਤੋਂ ਦਿੱਲੀ ਵਿੱਚ ਕ੍ਰਾਈਮ ਵਧ ਰਿਹਾ ਹੈ। ਸੜਕਾਂ ‘ਤੇ ਪੁਲਿਸ ਦੀ ਮੌਜੂਦਗੀ ਅਜੇ ਵੀ ਹੈ, ਇਸ ਦੇ ਬਾਵਜੂਦ ਇਸਦੇ ਚੋਰ ਅਸਾਨੀ ਨਾਲ ਵਾਹਨ ਚੋਰੀ ਕਰਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਹੁਣ ਪੁਲਿਸ ‘ਤੇ ਵੀ ਸਵਾਲ ਉੱਠ ਰਹੇ ਹਨ।

    LEAVE A REPLY

    Please enter your comment!
    Please enter your name here