ਆਰਐੱਸਐੱਸ ਨੂੰ ਪਸੰਦ ਆਈ ਪਾਕਿਸਤਾਨ ਦੀ ਤਰਕੀਬ, ਲੀਡਰ ਬੋਲੇ, ‘ਇੰਝ ਕਰੋ ਟਿੱਡੀਆਂ ਦਾ ਖ਼ਾਤਮਾ’

    0
    153

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਤੋਂ ਇਲਾਵਾ ਮੌਜੂਦਾ ਸਮੇਂ ਦੇਸ਼ ‘ਚ ਟਿੱਡੀ ਦਲ ਦੇ ਹਮਲੇ ਦਾ ਵੀ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ‘ਚ ਟਿੱਡੀ ਦਲ ਦੇ ਪ੍ਰਕੋਪ ਦਾ ਕਈ ਜ਼ਿਲ੍ਹਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ‘ਚ ਆਰਐੱਸਐੱਸ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਦੇ ਅਸ਼ਵਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ਵਾਂਗ ਟਿੱਡੀਆਂ ਨੂੰ ਚਿਕਨ ਫੀਡ ‘ਚ ਬਦਲ ਕੇ ਭਾਰਤ ਨੂੰ ਵੀ ਟਿੱਡੀਆਂ ਦਾ ਖ਼ਾਤਮਾ ਕਰਨਾ ਚਾਹੀਦਾ ਹੈ।

    ਉਨ੍ਹਾਂ ਨੇ ਇਕ ਆਰਟੀਕਲ ਸ਼ੇਅਰ ਕਰਦਿਆਂ ਟਵਿੱਟਰ ਤੇ ਲਿਖਿਆ ਕਿ ਪਾਕਿਸਤਾਨ ਨੇ ਟਿੱਡੀਆਂ ਦੇ ਖ਼ਤਰੇ ਨੂੰ ਚਿਕਨ ਫੀਡ ‘ਚ ਬਦਲ ਦਿੱਤਾ ਸੀ। ਸਾਨੂੰ ਵੀ ਇਹ ਤਰੀਕਾ ਅਪਣਾਉਣ ਦੀ ਲੋੜ ਹੈ।

    ਉਨ੍ਹਾਂ ਨੇ ਕਿਹਾ ਕਿ ਜੇਕਰ ਕਿਤੋਂ ਵੀ ਕੋਈ ਚੰਗਾ ਵਿਚਾਰ ਆਉਂਦਾ ਹੈ ਤਾਂ ਸਾਨੂੰ ਉਸ ‘ਤੇ ਅਮਲ ਕਰਨਾ ਚਾਹੀਦਾ ਹੈ। ਟਿੱਡੀਆਂ ਨੂੰ ਰਾਤ ਸਮੇਂ ਫੜ੍ਹਿਆ ਜਾ ਸਕਦਾ ਹੈ ਤੇ ਫਿਰ ਉਨ੍ਹਾਂ ਨੂੰ ਪ੍ਰੋਟੀਨ ‘ਚ ਬਦਲਿਆ ਜਾ ਸਕਦਾ ਹੈ।

    ਪਾਕਿਸਤਾਨ ਦੇ ਓਕਾਰਾ ਜ਼ਿਲ੍ਹੇ ‘ਚ ਕੀਟਨਾਸ਼ਕ ਦੀ ਵਰਤੋਂ ਬਿਨ੍ਹਾਂ ਫ਼ਸਲ ਨੂੰ ਤਬਾਹ ਕਰਨ ਵਾਲੀਆਂ ਟਿੱਡੀਆਂ ਦੇ ਖ਼ਾਤਮੇ ਲਈ ਇੱਕ ਤਰੀਕਾ ਕੱਢਿਆ ਗਿਆ ਹੈ। ਇੱਥੇ ਕਿਸਾਨ ਟਿੱਡਿਆਂ ਨੂੰ ਜਾਲ ‘ਚ ਫਸਾ ਕੇ ਫੜ੍ਹ ਲੈਂਦੇ ਹਨ ਤੇ ਫਿਰ ਪਸ਼ੂਆਂ ਦੀ ਖ਼ੁਰਾਕ ‘ਚ ਮਿਲਾ ਕੇ ਵੇਚ ਕੇ ਪੈਸਾ ਕਮਾਉਂਦੇ ਹਨ। ਪਸ਼ੂ ਖੁਰਾਕ ਮਿੱਲਾਂ ‘ਚ ਇਨ੍ਹਾਂ ਟਿੱਡਿਆਂ ਨੂੰ ਉੱਚ-ਪ੍ਰੋਟੀਨ ਚਿਕਨ ਫੀਡ ‘ਚ ਬਦਲ ਦਿੱਤਾ ਜਾਂਦਾ ਹੈ ਜਿਸ ਨੂੰ ਜਾਨਵਰ ਖਾ ਲੈਂਦੇ ਹਨ।

    LEAVE A REPLY

    Please enter your comment!
    Please enter your name here