ਹੁਣ ਬਾਬਾ ਰਾਮਦੇਵ ਦਾ ਪਤੰਜਲੀ ਕਰੇਗਾ ਆਈਪੀਐੱਲ ਨੂੰ ਸਪੌਂਸਰ !

    0
    146

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਟਾਈਟਲ ਸਪੌਂਸਰ ਦੀ ਦੌੜ ‘ਚ ਇੱਕ ਹੋਰ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ। ਚੀਨੀ ਮੋਬਾਈਲ ਕੰਪਨੀ ਵੀਵੋ ਦੇ ਇਸ ਸਾਲ ਟਾਈਟਲ ਸਪੌਂਸਰ ਤੋਂ ਬਾਹਰ ਜਾਣ ਮਗਰੋਂ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਇਸ ਦੌੜ ਵਿੱਚ ਸ਼ਾਮਲ ਹੋ ਗਈ ਹੈ। ਕੰਪਨੀ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ।

    ਪੰਤਜਾਲੀ ਦੇ ਬੁਲਾਰੇ ਐੱਸ ਕੇ ਤਿਜਾਰਾਵਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿਜਾਰਾਵਾਲਾ ਨੇ ਕਿਹਾ, “ਅਸੀਂ ਇਸ ਸਾਲ ਆਈਪੀਐੱਲ ਦੀ ਟਾਈਟਲ ਦੇ ਸਪੌਂਸਰਸ਼ਿਪ ਬਾਰੇ ਸੋਚ ਰਹੇ ਹਾਂ ਕਿਉਂਕਿ ਅਸੀਂ ਪਤੰਜਲੀ ਬ੍ਰਾਂਡ ਨੂੰ ਗਲੋਬਲ ਪਲੇਟਫਾਰਮ ‘ਤੇ ਲੈ ਜਾਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੂੰ ਪ੍ਰਸਤਾਵ ਭੇਜਣ ਦੀ ਤਿਆਰੀ ਕਰ ਰਹੇ ਹਨ।

    ਕੰਪਨੀਆਂ ਦੌੜ ‘ਚ : ਮੀਡੀਆ ਰਿਪੋਰਟਾਂ ਮੁਤਾਬਕ ਆਨਲਾਈਨ ਸ਼ਾਪਿੰਗ ਕੰਪਨੀ ਐਮਜ਼ੋਨ, ਫੈਂਟਸੀ ਸਪੋਰਟਸ ਕੰਪਨੀ ਡ੍ਰੀਮ 11 ਤੇ ਟੀਮ ਇੰਡੀਆ ਦੀ ਜਰਸੀ ਸਪੌਂਸਰ ਤੇ ਆਨਲਾਈਨ ਲਰਨਿੰਗ ਕੰਪਨੀ ਬਾਈਜੁਜ ਵੀ ਇਸ ਸਾਲ ਦੇ ਟਾਈਟਲ ਸਪਾਂਸਰਸ਼ਿਪ ਦੀ ਦੌੜ ਵਿੱਚ ਹਨ।

    LEAVE A REPLY

    Please enter your comment!
    Please enter your name here