ਗੁ. ਰਕਾਬਗੰਜ, ਦਿੱਲੀ ‘ਚ ਅਕਾਲੀ ਦਲ ਦਫ਼ਤਰ ‘ਤੇ ਹੋਇਆ ਇਤਰਾਜ਼ – ਜਾਰੀ ਹੋਈਆ ਨੋਟਿਸ

    0
    143

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਾਰਮਿਕ ਸੰਸਥਾਵਾਂ (ਦੁਰਵਿਹਾਰਾਂ ਦੀ ਰੋਕਥਾਮ) ਐਕਟ, 1988 ਦੀ ਧਾਰਾ 9 ਅਧੀਨ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਜਗਮਿੰਦਰ ਸਿੰਘ ਨੇ ਵਕੀਲ ਕੁਲਜੀਤ ਸਿੰਘ ਸਚਦੇਵਾ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਦੇ ਨਜ਼ਦੀਕ ਦਫ਼ਤਰ ਦੀ ਸਥਾਪਨਾ ਲਈ ਅਤੇ ਇਸ ਨੂੰ ਰਾਜਨੀਤਿਕ ਲਾਭ ਲਈ ਵਰਤਣ ਲਈ ਭੇਜਿਆ ਹੈ।

    ਇਸ ਨੋਟਿਸ ਵਿਚ, ਜਗਮਿੰਦਰ ਸਿੰਘ ਨੇ ਕਿਹਾ ਹੈ ਕਿ ਧਾਰਮਿਕ ਸੰਸਥਾਵਾਂ (ਪਰੀਵੈਂਸ਼ਨ ਆਫ ਮਿਸਯੂਸਜ਼) ਐਕਟ ਅਨੁਸਾਰ ਕੋਈ ਵੀ ਧਾਰਮਿਕ ਸੰਸਥਾ ਜਾਂ ਪ੍ਰਬੰਧਕ, ਜਾਂ ਇਸ ਦੇ ਨਿਯੰਤਰਣ ਅਧੀਨ ਕਿਸੇ ਵੀ ਜਗ੍ਹਾ ਨੂੰ ਰਾਜਨੀਤਿਕ ਗਤੀਵਿਧੀਆਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਤੋਂ ਦੀ ਆਗਿਆ ਨਹੀਂ ਦੇਵੇਗਾ।

    ਜਗਮਿੰਦਰ ਸਿੰਘ ਨੇ ਅੱਗੇ ਕਿਹਾ ਕਿ ਦਫ਼ਤਰ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਬਿਜਲੀ ਖਰਚੇ, ਕਰਮਚਾਰੀਆਂ ਦੇ ਖ਼ਰਚੇ ਅਤੇ ਹੋਰ ਖ਼ਰਚਿਆਂ ਨਾਲ ਗੁਰਦੁਆਰਾ ਸਾਹਿਬ ਦੇ ਫੰਡਾਂ ‘ਤੇ ਕਰੋੜਾਂ ਰੁਪਏ ਦਾ ਬੋਝ ਪਏਗਾ, ਜੋ ਕਿ ਕਮਿਉਨਿਟੀ ਦੇ ਵਿਕਾਸ ਲਈ ਵਰਤੇ ਜਾ ਸਕਦੇ ਹਨ।

    LEAVE A REPLY

    Please enter your comment!
    Please enter your name here