ਹੁਣ ਤੱਕ ਲਏ ਗਏ 292 ਸੈਂਪਲਾਂ ‘ਚੋਂ 246 ਨੈਗੇਟਿਵ : ਸਿਵਲ ਸਰਜਨ

    0
    124

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਨੋਵਲ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਤੱਕ ਸ਼ੱਕੀ ਲੱਛਣਾਂ ਵਾਲੇ 292 ਵਿਅਕਤੀਆਂ ਸੈਂਪਲ ਲਏ ਗਏ ਜਿਨ੍ਹਾਂ ਵਿੱਚੋ 252 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਜਿਸ ਅਨੁਸਾਰ 246 ਸੈਂਪਲ ਨੈਗੇਟਿਵ ਪਾਏ ਗਏ ਹਨ ਜਦ ਕਿ 6 ਕੇਸ ਪਾਜ਼ਿਟਿਵ ਹਨ। ਜ਼ਿਲ੍ਹੇ ਦਾ ਇਕ ਕੇਸ ਅੰਮ੍ਰਿਤਸਰ ਤੋਂ ਪਾਜ਼ਿਟਿਵ ਪਾਇਆ ਗਿਆ ਸੀ ਜੋ ਠੀਕ ਹੋ ਚੁੱਕਾ ਹੈ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ।

    ਹੋਰ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਵਿਖੇ 11 ਨਵੇਂ ਅਤੇ 2 ਪਹਿਲਾਂ ਤੋ ਦਾਖ਼ਿਲ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ । 22 ਸੈਂਪਲ ਦੀ ਰਿਪੋਟ ਆਉਣੀ ਬਾਕੀ ਹੈ ਜਦ ਕਿ 18 ਸੈਂਪਲ ਇਨਵੈਲਡ ਹਨ । ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਪ੍ਰਸ਼ਾਸ਼ਨ ਇਸ ਬਿਮਾਰੀ ਤੋ ਨਜਿੱਠਣ ਲਈ ਉਪਰਾਲੇ ਕਰ ਰਿਹੇ ਹੈ ਉਥੇ ਸਵੈ ਸੈਵੀ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਵੀ ਆਪਣਾ ਯੋਗਦਾਨ ਪਾ ਰਹੀਆ ਹਨ । ਸੋਨਾਲੀਕਾ ਗਰੁੱਪ ਵੱਲੋ ਸਿਵਲ ਹਸਪਾਤਲ ਦੇ ਡਾ. ਅਤੇ ਪੈਰਾਮੈਡੀਕਲ ਸਟਾਫ਼ ਲਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੀਆ ਜਾਣ ਵਾਲੀਆਂ 100 ਪੀਪੀਈ ਕਿੱਟਾਂ ਅੱਜ ਦਿੱਤੀਆ ਗਈਆ ਹਨ। ਸਿਹਤ ਵਿਭਾਗ ਲੋਕਾਂ ਨੂੰ ਲਾਕਡਾਊਨ ਅਤੇ ਕਰਫ਼ਿਊ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਘਰ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਨੂੰ ਤਰਜੀਹ ਦੇਣ ਤਾ ਜੋ ਇਸ ਵਾਇਰਸ ਦੇ ਫਲਾਅ ਦੀ ਲੜੀ ਨੂੰ ਤੋੜਿਆ ਜਾ ਸਕੇ।

    LEAVE A REPLY

    Please enter your comment!
    Please enter your name here