ਹੁਣ ਤੱਕ ਲਏ ਗਏ 2231 ਸੈਂਪਲਾਂ ਚੋਂ 1904 ਨੈਗੇਟਿਵ: ਸਿਵਲ ਸਰਜਨ

    0
    114

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਕੋਵਿਡ-19 ਵਾਇਰਸ ਦੇ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ ਵਿੱਚੋਂ ਅੱਜ 74 ਸੈਂਪਲਾਂ ਲੈਣ ਨਾਲ ਕੁੱਲ ਗਿਣਤੀ 2231 ਹੋ ਗਈ ਹੈ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਵਿੱਚ ਹੁਣ ਤੱਕ 115 ਵਿਅਕਤੀ ਕੋਰਨਾ ਪਾਜ਼ਿਟਿਵ ਪਾਏ ਗਏ ਜਦਕਿ 1904 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 183 ਸੈਂਪਲਾਂ ਦੀ ਰਿਪੋਰਟ ਅਜੇ ਆਉਣਾ ਬਾਕੀ ਹੈ 29 ਸੈਂਪਲ ਇਨਵੈਲਡ ਹਨ। ਸਿਹਤ ਸੰਬੰਧੀ ਐਡਵਾਈਜਰੀ ਜਾਰੀ ਕਰਦੇ ਹੋਏ ਉਹਨਾਂ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਮੂੰਹ ਤੇ ਮਾਸਕ ਲਗਾਉਣ ਦੀ ਹਦਾਇਤਾ ਇਨ ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿ ਕੋਰੋਨਾ ਬਿਮਾਰੀ ਦਾ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ।

    LEAVE A REPLY

    Please enter your comment!
    Please enter your name here