ਹਰਿਆਣਾ: ਵਿਧਾਇਕ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਕਰ ਦਿੱਤਾ ਪਾਰਕ ਦਾ ਉਦਘਾਟਨ

    0
    132

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਇਸੇ ਕੜੀ ਤਹਿਤ ਸੋਮਵਾਰ ਨੂੰ ਭਾਜਪਾ ਦੇ ਹਾਂਸੀ ਤੋਂ ਵਿਧਾਇਕ ਵਿਨੋਦ ਭਯਾਨਾ ਵੱਲੋਂ ਇਥੇ ਦੋ ਪਾਰਕਾਂ ਦੇ ਉਦਘਾਟਨ ਲਈ ਰੱਖੇ ਪ੍ਰੋਗਰਾਮਾਂ ਉਤੇ ਕਿਸਾਨਾਂ ਨੇ ਪਾਣੀ ਫੇਰ ਦਿੱਤਾ।

    ਪਾਰਕ ਦੇ ਉਦਘਾਟਨ ਪੱਥਰਾਂ ਤੋਂ ਵਿਧਾਇਕ ਦਾ ਨਾਮ ਹਟਾ ਕੇ ਮਹੰਤ ਇੱਛਾਪੁਰੀ ਦੇ ਹੱਥੋਂ ਰਿਬਨ ਕਟਵਾ ਕੇ ਉਦਘਾਟਨ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

    ਦੱਸ ਦਈਏ ਕਿ ਹਿਸਾਰ ਚੁੰਗੀ ਦੇ ਨਜ਼ਦੀਕ ਉਮਰਾ ਰੋਡ ‘ਤੇ ਸਥਿਤ ਲਾਲਾ ਹੁਕਮਚੰਦ ਜੈਨ ਪਾਰਕ ਦੇ ਉਦਘਾਟਨ ਬਾਰੇ ਖ਼ਬਰ ਮਿਲਦੇ ਹੀ ਐਤਵਾਰ ਰਾਤ ਨੂੰ ਹੀ ਕਿਸਾਨ ਪਾਰਕ ਵਿੱਚ ਇਕੱਠੇ ਹੋ ਗਏ। ਉਨ੍ਹਾਂ ਨੇ ਪੱਥਰ ਤੋਂ ਵਿਧਾਇਕ ਵਿਨੋਦ ਦਾ ਨਾਮ ਹਟਾ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਮਹੰਤ ਇੱਛਾਪੁਰੀ ਤੋਂ ਰਿਬਨ ਕਟਵਾ ਕੇ ਪਾਰਕ ਦਾ ਉਦਘਾਟਨ ਕਰ ਦਿੱਤਾ। ਸੋਮਵਾਰ ਸਵੇਰੇ ਵੀ, ਕਿਸਾਨ ਪਾਰਕ ਵਿਚ ਡਟੇ ਰਹੇ। ਇਸ ਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਿਆ ਕਿ ਵਿਧਾਇਕ ਪੀ.ਐਨ.ਬੀ. ਬੈਂਕ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਪਾਰਕ ਦਾ ਉਦਘਾਟਨ ਕਰਨ ਲਈ ਜਾ ਰਹੇ ਹਨ, ਤਦ ਸਵੇਰੇ 10 ਵਜੇ ਕਿਸਾਨ ਉਥੇ ਇਕੱਠੇ ਹੋਏ।

    ਪਾਰਕ ਦੀ ਸਫਾਈ ਤੋਂ ਬਾਅਦ ਉਨ੍ਹਾਂ ਨੇ ਮਹੰਤ ਇੱਛਾਪੁਰੀ ਦੇ ਹੱਥੋਂ ਸ਼ਹੀਦਾਂ ਦੇ ਬੁੱਤ ਨੂੰ ਹਾਰ ਦੇ ਕੇ ਪਾਰਕ ਦਾ ਉਦਘਾਟਨ ਕੀਤਾ। ਇਹ ਪਾਰਕ ਵਿਧਾਇਕ ਵਿਨੋਦ ਦੀ ਰਿਹਾਇਸ਼ ਤੋਂ ਸਿਰਫ 100 ਮੀਟਰ ਦੀ ਦੂਰੀ ‘ਤੇ ਸਥਿਤ ਹੈ।

    LEAVE A REPLY

    Please enter your comment!
    Please enter your name here