ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਜਵਾਨ ਹੋਇਆ ਸ਼ਹੀਦ

    0
    126

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੂਰਤਗੜ੍ਹ ’ਚ ਫੌਜ ਦੀ ਟ੍ਰੈਨਿੰਗ ਦੌਰਾਨ ਮਾਈਨਿੰਗ ਬਲਾਸਟ ਹੋਣ ਨਾਲ ਜ਼ਖ਼ਮੀ ਹੋਏ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦੇ ਨੌਜਵਾਨ ਜਗਰਾਜ ਸਿੰਘ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ।

    ਜਾਣਕਾਰੀ ਮੁਤਾਬਕ ਜਗਰਾਜ ਸਿੰਘ 23 ਸਿੱਖ ਰੇਜੀਮੇਂਟ ’ਚ ਟ੍ਰੇਨਿੰਗ ਕਰ ਰਿਹਾ ਸੀ। ਹਾਦਸੇ ਦਾ ਸ਼ਿਕਾਰ ਨੌਜਵਾਨ ਦਾ ਸਸਕਾਰ ਅੱਜ ਉਸ ਦੇ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ਼ਹੀਦ ਜਗਰਾਜ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਹੈ ਜੋ ਪੰਜਾਬ ਪੁਲਿਸ ’ਚ ਨੌਕਰੀ ਕਰਦੀ ਹੈ।

    ਜ਼ਿਕਰਯੋਗ ਹੈ ਕਿ ਨੌਜਵਾਨਾਂ ਵੱਲੋਂ ਦੇਸ਼ ਸੇਵਾ ਲਈ ਫੌਜ ‘ਚ ਭਰਤੀ ਕਰਨ ਲਈ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਇਸ ਦੌਰਾਨ ਉਹਨਾਂ ਦੀਆਂ ਜਾਨਾਂ ਵੀ ਚਲੇ ਜਾਣ ਤਾਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ, ਅਜਿਹੇ ਚ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨੌਜਵਾਨਾਂ ਦੇ ਪਰਿਵਾਰਾਂ ਲਈ ਕੁੱਝ ਸੋਚੇ।

     

    LEAVE A REPLY

    Please enter your comment!
    Please enter your name here