ਸੰਤ ਬਾਬਾ ਹਰੀ ਸਿੰਘ  ਸਕੂਲ ਵਿਖੇ ਜ਼ੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ

    0
    130

    ਮਾਹਿਲਪੁਰ( ਸੇਖ਼ੋ)- ਸਿੱਖ ਵਿੱਦਿਅਕ ਕੌਂਸਲ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦਾ ਜ਼ੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਹੁਸ਼ਿਆਰਪੁਰ ਜ਼ੋਨ ਦੀਆਂ 10 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਸਿੱਖ ਵਿਦਿਅਕ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਅਤੇ ਬੀਰਇੰਦਰ ਸ਼ਰਮਾ ਨੇ ਕੀਤਾ ਇਸ ਮੌਕੇ 19 ਸਾਲਾ ਉਮਰ ਵਰਗ ਅਧੀਨ (ਲੜਕੀਆਂ) ਦੇ ਮੁਕਾਬਲੇ ਵਿਚ ਮਾਉੁਂਟ ਕਾਰਮਲ ਸਕੂਲ, ਉੂਨਾ ਨੇ ਪਹਿਲਾ ਅਤੇ ਮਾਊਂਟ ਕਾਰਮਲ ਸਕੂਲ, ਕੱਕੋਂ ਨੇ ਦੂਜਾ ਸਥਾਨ ਹਾਸਿਲ ਕੀਤਾ। 17 ਸਾਲਾ ਉਮਰ ਵਰਗ (ਲੜਕੀਆਂ) ਦੇ ਮੁਕਾਬਲੇ ਵਿਚ ਸੇਂਟ ਜੋਸਫ਼ ਸਕੂਲ, ਹੁਸ਼ਿਆਰਪੁਰ ਨੇ ਪਹਿਲਾ ਅਤੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ 17 ਸਾਲਾ ਉਮਰ ਵਰਗ ਮੁਕਾਬਲੇ ਵਿਚ ਮਾਉੂਂਟ ਕਾਰਮਲ ਸਕੂਲ ਉੂਨਾ ਨੇ ਪਹਿਲਾ ਅਤੇ ਮਾਉੂਂਟ ਕਾਰਮਲ ਸਕੂਲ ਕੱਕੋਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ 14 ਸਾਲਾ ਉਮਰ ਵਰਗ ਦੇ ਮੁਕਾਬਲੇ ਵਿਚ  ਮਾਉੂਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ ਅਤੇ ਮੇਜ਼ਬਾਨ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਅਧੀਨ ਲੜਕੀਆਂ ਦੇ ਮੁਕਾਬਲੇ ਵਿਚ ਟ੍ਰਿਨਿਟੀ ਸਕੂਲ ਹੁਸ਼ਿਆਰਪੁਰ ਨੇ ਪਹਿਲਾ ਅਤੇ ਮਾਊਂਟ ਕਾਰਮਲ ਸਕੂਲ ਊਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 14 ਸਾਲਾ ਉਮਰ ਵਰਗੇ ਦੇ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿਚ ਵਿਦਿਆਰਥਣ ਸਾਰਾ ਮੋਹਨ ਨੇ ਪਹਿਲਾ,ਅਨਮੋਲ ਨੇ ਦੂਜਾ ਅਤੇ ਅੰਕਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਅਧੀਨ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ਵਿਚ ਸੁਤੇਜ ਸ਼ਰਮਾ ਨੇ ਪਹਿਲਾ,ਹਰਤੇਜ ਨੇ ਦੂਜਾ ਅਤੇ ਕਨਵਰ ਅਦਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 17 ਸਾਲਾ ਉਮਰ ਵਰਗ ਅਧੀਨ ਲੜਕੀਆਂ ਦੇ ਵਿਅਕਤੀਗਤ  ਮੁਕਾਬਲੇ ਵਿਚ ਕ੍ਰਿਤਿਕਾ ਨੇ ਪਹਿਲਾ,ਆਇਸ਼ਾ ਨੇ ਦੂਜਾ ਅਤੇ ਤਮੰਨਾ ਨੇ  ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ  ਵਰਗ ਅਧੀਨ ਲੜਕਿਆਂ ਦੇ ਮੁਕਾਬਲੇ ਵਿਚ ਉਦੇਵੀਰ ਸਿੰਘ ਨੇ ਪਹਿਲਾ,ਸ਼ੁਭਮ ਨੇ ਦੂਜਾ ਅਤੇ ਸੋਹਮ ਗੁਪਤਾ ਨੇ ਤੀਜਾ ਸਥਾਨ ਹਾਸਿਲ ਕੀਤਾ। 19 ਸਾਲਾ ਉਮਰ ਵਰਗ ਦੇ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿਚ ਆਇਸ਼ਾ ਨੇ ਪਹਿਲਾ,ਹਰਮਨਜੋਤ ਨੇ ਦੂਜਾ ਅਤੇ ਅਰੂਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕੀਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ• ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਡੀਪੀਈ ਠਾਕੁਰ ਕਰਨ ਮਹਿਤਾ,ਡੀਪੀਈ ਰਾਜਬੀਰ ਕੌਰ ਅਤੇ ਹੋਰ ਅਧਿਆਪਕਾਂ ਵਿਚ ਨਵਜੋਤ ਸਿੰਘ,ਪਰਮਿੰਦਰ ਸਿੰਘ,ਸੋਨੀਆ ਜਸਵਾਲ,ਅਮ੍ਰਿਤਪਾਲ ਕੌਰ,ਹਰਮਨਪ੍ਰੀਤ ਕੌਰ,ਕੁਲਤਾਰ ਸਿੰਘ ਆਦਿ ਸਮੇਤ ਵੱਖ ਵੱਖ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
    ਕੈਪਸ਼ਨ- ਬੈਡਮਿੰਟਨ ਦੀ ਇਕ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ ਪਰਵਿੰਦਰ ਸਿੰਘ ਅਤੇ ਸਕੂਲ ਦਾ ਸਟਾਫ਼।

    LEAVE A REPLY

    Please enter your comment!
    Please enter your name here