ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਸਫ਼ਾਈ ਲਈ ਕਾਰ ਸੇਵਾ ਸ਼ੁਰੂ

    0
    152

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

    ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੇ ਲੱਗੇ ਸੋਨੇ ਦੀ ਸਫ਼ਾਈ ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥੇ ਵੱਲੋਂ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਜਥੇ ਵਿਚ ਸ਼ਾਮਿਲ ਮਹਿਲਾਵਾਂ, ਪੁਰਸ਼ ਅਤੇ ਨੌਜਵਾਨ ਇਸ ਸੇਵਾ ਨੂੰ ਨਿਭਾਉਣ ਵਿਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਕਰੀਬ 20 ਮੈਂਬਰਾਂ ਦਾ ਜਥਾ ਇਸ ਸੇਵਾ ਨੂੰ ਸੰਪੂਰਨ ਕਰੇਗਾ ।

    ਜਥਾ ਹਰ ਸਾਲ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰ ਰਹੇ ਹਨ। ਇਸ ਵਿਚ ਖਾਸ ਗੱਲ ਹੈ ਕਿ ਸੋਨੇ ਦੀ ਸਫ਼ਾਈ ਦੇ ਲਈ ਕਿਸੇ ਤਰ੍ਹਾ ਕੋਈ ਕੈਮੀਕਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਇਹ ਲੋਕ ਰੀਠੇ ਦੇ ਪਾਣੀ ਨਾਲ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਲਈ ਸੇਵਾ ਕਰ ਰਹੇ ਹਨ।

    LEAVE A REPLY

    Please enter your comment!
    Please enter your name here