ਧੀ ਨੇ ਪਿਊ ਨੂੰ ਲੀਵਰ ਦੇ ਕੇ ਦਿੱਤੀ ਨਵੀਂ ਜਿੰਦਗੀ, ਬਿਮਾਰੀ ਨਾਲ ਜੂਝ ਰਿਹਾ ਸੀ…

    0
    141

    ਨਿਊਜ਼ ਚੈਨਲ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਦੇ ਦੌਰ ਵਿਚ ਜਿਥੇ ਬੱਚੇ ਆਪਣੇ ਮਾਤਾ-ਪਿਤਾ ਨੂੰ ਦੁਕਾਰ ਰਹੇ ਹਨ। ਉਹੀ ਅੱਜ ਕੁੱਝ ਅਜਿਹੇ ਬੱਚੇ ਹੈ ਜੋ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨ੍ਹਾ ਦੂਜਿਆ ਨੂੰ ਜਿੰਦਗੀ ਦੇਣ ਵਿਚ ਅਹਿਮ ਸਹਿਯੋਗ ਦੇ ਰਹੇ ਹਨ। ਕੁੱਝ ਲੋਕ ਕਰ ਕੇ ਦਿਖਾਉਦੇ ਹਨ। ਨੇਹਾ ਰਾਣੀ ਨੇ ਆਪਣੇ ਪਿਤਾ ਨੂੰ ਆਪਣਾ ਲੀਵਰ ਦੇ ਕਰ ਉਸਦੀ ਜਾਨ ਬਚਾਈ ਹੈ। ਨੇਹਾ ਦਿੱਲੀ ਦੇ ਗਰੇਟਰ ਕੈਲਾਸ਼ ਦੀ ਨਿਵਾਸੀ ਹੈ ਅਤੇ ਸਿਰਸਾ ਦੇ ਸ਼ਾਹ ਸਤਨਾਮ ਗਰਲਸ ਸਕੂਲ ਵਿਚ ਪੜਾਈ ਕਰਦੀ ਹੈ। ਬੇਟੀ ਨੂੰ ਆਪਣੇ ਪਿਤਾ ਦੀ ਜਾਨ ਬਚਾ ਕਰ ਗਰਵ ਮਹਿਸੂਸ ਕਰ ਰਹੀ ਹੈ। ਉਥੇ ਹੀ ਬੇਟੀ ਦੇ ਇਸ ਸਹਾਇਕ ਕੰਮ ਨੂੰ ਦੇਖਦੇ ਹੋਏ ਸਿਰਸਾ ਦੇ ਸ਼ਾਹ ਸਤਮਾਨ ਗਰਲਸ ਸਕੂਲ ਨੇ ਨੇਹਾ ਨੂੰ ਸਨਮਾਨਿਤ ਕੀਤਾ ।

    ਨੇਹਾ ਨੇ ਦੱਸਿਆ ਉਸਦੇ ਪਿਤਾ ਦੇ ਲਿਵਰ ਵਿੱਚ ਟਿਉਮਰ ਸੀ ਅਤੇ ਡਾਕਟਰਾਂ ਨੇ ਜਲਦ ਹੀ ਲਿਵਰ ਬਦਲਣ ਦੀ ਸਲਾਹ ਦਿਤੀ ਸੀ ।ਨੇਹਾ ਨੇ ਦੱਸਿਆ ਕਿ ਉਸਦੇ ਪਰਿਵਾਰ ਵਿਚ ਉਸਦੀ ਮਾਂ, ਭਾਈ-ਭਾਬੀ ਵੀ ਸ਼ਾਮਿਲ ਹੈ, ਪਰ ਸਭ ਤੋਂ ਪਹਿਲਾ ਉਸਨੇ ਹੀ ਆਪਣਾ ਲੀਵਰ ਦੇਣ ਦੀ ਇੱਛਾ ਜਤਾਈ ਹੈ। ਡਾਕਟਰਾਂ ਦੁਆਰਾ ਜਾਂਚ ਕਰਨ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਆਪਣਾ ਲੀਵਰ ਦੇ ਦਿੱਤਾ ਸੀ।

    ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਮਾਤਾ-ਪਿਤਾ ਬੱਚਿਆ ਦੇ ਲਈ ਆਪਣਾ ਜੀਵਨ ਨਿਸ਼ਾਵਰ ਕਰਦੇ ਹਨ।ਉਸੀ ਤਰ੍ਹਾਂ ਬੱਚਿਆ ਨੂੰ ਵੀ ਆਪਣੇ ਮਾਤਾ-ਪਿਤਾ ਦੀ ਸੇਵਾ ਵਿਚ ਆਪਣਾ ਜੀਵਨ ਵਾਰਨਾ ਚਾਹੁੰਦੇ ਹਨ।ਸ਼ਾਹ ਸਤਨਾਮ ਗਰਲਸ ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ੀਲਾ ਪੂਨੀਆ ਨੇ ਵੀ ਨੇਹਾ ਦੇ ਕੰਮ ਦੀ ਪ੍ਰੰਸਸਾ ਕੀਤੀ । ਉਹਨਾਂ ਨੇ ਕਿ ਸ਼ਾਹ ਸਤਨਾਮ ਸਿੱਖਿਆ ਸੰਸਥਾਨਾਂ ਵਿਚ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ।

    LEAVE A REPLY

    Please enter your comment!
    Please enter your name here