ਸੋਨੇ ਦੀਆਂ ਕੀਮਤਾਂ ਬੁਰੀ ਤਰ੍ਹਾਂ ਡਿੱਗੀਆਂ ! ਜਾਣੋ ਚਾਂਦੀ ਦਾ ਕੀ ਰਿਹਾ ਹਾਲ

    0
    157

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਵੀ ਮੰਗਲਵਾਰ ਸਵੇਰੇ ਘਰੇਲੂ ਫਿਊਚਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਮੰਗਲਵਾਰ ਸਵੇਰੇ 10.06 ਵਜੇ ਐਮਸੀਐਕਸ ਐਕਸਚੇਂਜ ‘ਤੇ ਦਸੰਬਰ ਫਿਊਚਰਜ਼ ਸੋਨੇ ਦੀ ਕੀਮਤ 120 ਰੁਪਏ ਦੀ ਗਿਰਾਵਟ ਨਾਲ 50,506 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸੇ ਤਰ੍ਹਾਂ ਮੰਗਲਵਾਰ ਸਵੇਰੇ 10.12 ਵਜੇ ਫ਼ਰਵਰੀ ਦੇ ਵਾਅਦਾ ਸੋਨੇ ਦੀ ਕੀਮਤ 95 ਰੁਪਏ ਦੀ ਗਿਰਾਵਟ ਨਾਲ 50,637 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਦੂਜੇ ਪਾਸੇ, ਮੰਗਲਵਾਰ ਸਵੇਰੇ ਗਲੋਬਲ ਫਿਊਚਰਜ਼ ਤੇ ਸਪਾਟ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ।

    ਦੱਸ ਦਈਏ ਕਿ ਘਰੇਲੂ ਫਿਊਚਰ ਬਾਜ਼ਾਰ ਵਿੱਚ ਵੀ ਮੰਗਲਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਐਮਸੀਐਕਸ ਐਕਸਚੇਂਜ ‘ਤੇ ਦਸੰਬਰ ਫਿਊਚਰਜ਼ ਦੇ ਚਾਂਦੀ ਦੀਆਂ ਕੀਮਤਾਂ ਮੰਗਲਵਾਰ ਸਵੇਰੇ 10: 15 ਵਜੇ 161 ਰੁਪਏ ਦੀ ਗਿਰਾਵਟ ਨਾਲ 61,780 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੈਂਡ ਕਰਦੀਆਂ ਨਜ਼ਰ ਆਈਆਂ। ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਤੇ ਸਪਾਟ ਦੋਵੇਂ ਕੀਮਤਾਂ ‘ਚ ਮੰਗਲਵਾਰ ਸਵੇਰੇ ਗਿਰਾਵਟ ਵੇਖਣ ਨੂੰ ਮਿਲੀ।

    ਗਲੋਬਲ ਬਾਜ਼ਾਰ ‘ਚ ਡਿੱਗੇ ਸੋਨੇ-ਚਾਂਦੀ ਦੇ ਭਾਅ :

    ਅੰਤਰਰਾਸ਼ਟਰੀ ਪੱਧਰ ‘ਤੇ ਸੋਨੇ ਦੀ ਕੀਮਤ ਦੀ ਗੱਲ ਕਰਦਿਆਂ ਮੰਗਲਵਾਰ ਸਵੇਰੇ ਇਸ ‘ਚ ਗਿਰਾਵਟ ਦੇਖਣ ਨੂੰ ਮਿਲੀ। ਬਲੂਮਬਰਗ ਮਤਾਬਕ, ਮੰਗਲਵਾਰ ਸਵੇਰੇ ਸੋਨੇ ਦੀ ਗਲੋਬਲ ਫਿਊਚਰਜ਼ ਦੀ ਕੀਮਤ 0.24% ਯਾਨੀ 4.70 ਡਾਲਰ ਦੀ ਗਿਰਾਵਟ ਨਾਲ 1,915.40 ਡਾਲਰ ਪ੍ਰਤੀ ਔਂਸ ‘ਤੇ ਟ੍ਰੈਂਡ ਕਰਦਿਆਂ ਨਜ਼ਰ ਆਈਆਂ।

    ਉਧਰ, ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਇਸ ‘ਚ ਗਿਰਾਵਟ ਆਈ। ਬਲੂਮਬਰਗ ਮੁਤਾਬਕ ਮੰਗਲਵਾਰ ਸਵੇਰੇ ਕਾਮੈਕਸ ‘ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਦੀ ਕੀਮਤ 0.53 ਪ੍ਰਤੀਸ਼ਤ ਯਾਨੀ 0.13 ਡਾਲਰ ਦੀ ਗਿਰਾਵਟ ਦੇ ਨਾਲ 24.43 ਡਾਲਰ ਪ੍ਰਤੀ ਔਂਸ ‘ਤੇ ਟ੍ਰੈਂਡ ਕਰਦੀ ਨਜ਼ਰ ਆਈ।

    LEAVE A REPLY

    Please enter your comment!
    Please enter your name here