ਮਾਨਸਾ ’ਚ ਕੰਬਾਇਨ ਮਾਲਕਾਂ ਦਾ ਚੱਕਾ ਜਾਮ !

    0
    140

    ਮਾਨਸਾ, ਜਨਗਾਥਾ ਟਾਇਮਜ਼: (ਰਵਿੰਦਰ)

    ਮਾਨਸਾ : ਮਾਨਸਾ ’ਚ ਕੰਬਾਇਨ ਮਾਲਕਾਂ ਵੱਲੋਂ ਚੱਕਾ ਜਾਮ ਕੀਤਾ। ਕੰਬਾਇਨ ਮਾਲਕਾਂ ਨੇ ਮਾਨਸਾ ਬਠਿੰਡਾ ਰੋਡ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ। ਕੰਬਾਇਨ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਐੱਸ ਐੱਮ ਐੱਸ (ਸਟਰਾ ਮੈਨੇਜਮੈਂਟ ਸਿਸਟਮ) ਲਗਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਪਰ ਇਹ ਯੰਤਰ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਨਾ ਤਾਂ ਕਿਸਾਨ ਯੰਤਰ ਨਾਲ ਫਸਲ ਕਟਵਾ ਰਿਹਾ ਤੇ ਨਾ ਹੀ ਚੰਗੀ ਤਰ੍ਹਾਂ ਨਾਲ ਝੋਨੇ ਦੀ ਕਟਾਈ ਹੋਵੇਗੀ। ਕੰਬਾਇਨ ਮਾਲਕਾਂ ਦਾ ਕਹਿਣਾ ਹੈ ਜਿੰਨੀ ਦੇਰ ਤੱਕ ਪ੍ਰਸ਼ਾਸਨ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦਾ ਉਦੋਂ ਤੱਕ ਸੜਕ ਜਾਮ ਰੱਖੀ ਜਾਵੇਗੀ।

     

    LEAVE A REPLY

    Please enter your comment!
    Please enter your name here