ਸੋਨੂੰ ਸੂਦ ਖ਼ਿਲਾਫ਼ ਦਰਜ ਹੋਈ ਪੁਲਿਸ ਕੰਪਲੇਂਟ

    0
    137

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੀ.ਐਮ.ਸੀ. ਨੇ ਅਦਾਕਾਰ ਸੋਨੂੰ ਸੂਦ ਵਿਰੁੱਧ ਸ਼ਿਕਾਇਤ ਕਰਦਿਆਂ ਜੁਹੂ ਪੁਲਿਸ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਬੀ.ਐਮ.ਸੀ. ਨੇ ਦੋਸ਼ ਲਾਇਆ ਹੈ ਕਿ ਸੋਨੂੰ ਸੂਦ ਨੇ ਜੁਹੂ ਸਥਿਤ ਇਕ 6 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਉਸ ਦੀ ਮਨਜ਼ੂਰੀ ਲਏ ਬਿਨਾਂ ਹੀ ਹੋਟਲ ‘ਚ ਬਦਲ ਦਿੱਤਾ।

    ਬੀ.ਐਮ.ਸੀ. ਦਾ ਕਹਿਣਾ ਹੈ ਕਿ ਉਸ ਵਲੋਂ ਸੋਨੂੰ ਨੂੰ ਨੋਟਿਸ ਦਿੱਤਾ ਗਿਆ ਸੀ। ਜਿਸ ਦਾ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਇਸ ਦੇ ਨਾਲ ਹੀ ਬੀ.ਐਮ.ਸੀ. ਨੇ ਦੋਸ਼ ਲਾਇਆ ਕਿ ਸੋਨੂੰ ਨੇ ਗ਼ੈਰ-ਕਾਨੂੰਨੀ ਨਿਰਮਾਣ ਦਾ ਕੰਮ ਜਾਰੀ ਰੱਖਦਿਆਂ ਉਸ ਨੂੰ ਪੂਰਾ ਕੀਤਾ।

    ਮੀਡੀਆ ਰਿਪੋਰਟ ਮੁਤਾਬਕ ਬੀ.ਐਮ.ਸੀ. ਨੇ ਜੁਹੂ ਪੁਲਿਸ ਨੂੰ ਮਹਾਂਰਾਸ਼ਟਰ ਰੀਜਨ ਐਂਡ ਟਾਊਨ ਪਲਾਨਿੰਗ ਐਕਟ ਦੇ ਤਹਿਤ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ ਹੈ।

    LEAVE A REPLY

    Please enter your comment!
    Please enter your name here