ਸੁਖਬੀਰ ਨੇ ਡੀਸੀ ਨੂੰ ਕੀਤਾ ਫ਼ੋਨ, ਘਰਾਂ ਵਿਚ ਰਾਸ਼ਨ ਸਾਂਭੀ ਬੈਠੇ ਨੇ ਕਾਂਗਰਸੀ ਐੱਮਸੀ..

    0
    122

    ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

    ਬਠਿੰਡਾ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਡੀਸੀ ਨੂੰ ਫ਼ੋਨ ਕਰਕੇ ਦੋਸ਼ ਲਾਏ ਹਨ ਕਿ ਕਾਂਗਰਸ ਦੀ ਐੱਮਸੀ ਗ਼ਰੀਬਾਂ ਲਈ ਆਇਆ ਰਾਸ਼ਨ ਘਰਾਂ ਵਿਚ ਸਾਂਭੀ ਬੈਠੇ ਹਨ ਤੇ ਲੋਕਾਂ ਨੂੰ ਨਹੀਂ ਵੰਡਿਆ ਜਾ ਰਿਹਾ ਹੈ। ਸੁਖਬੀਰ ਨੇ ਡੀਸੀ ਨਾਲ ਹੋਈ ਗੱਲਬਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

    ਉਨ੍ਹਾਂ ਡੀਸੀ ਦੇ ਧਿਆਨ ਵਿਚ ਲਿਆਉਂਦੇ ਹੋਏ ਇਸ ਮਾਮਲੇ ਉੱਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੇਲੇ ਲੋਕਾਂ ਦੀ ਮੱਦਦ ਦਾ ਹੈ ਪਰ ਕਾਂਗਰਸ ਦੇ ਐੱਮਸੀ ਗ਼ਰੀਬਾਂ ਲਈ ਆਇਆ ਰਾਸ਼ਨ ਘਰਾਂ ਵਿਚ ਹੀ ਸਾਂਭੀ ਬੈਠੇ ਹਨ।

    LEAVE A REPLY

    Please enter your comment!
    Please enter your name here