ਅਗਲੇ ਹਫ਼ਤੇ ਤੋਂ ਨੈਸ਼ਨਲ ਹਾਈਵੇਜ਼ ‘ਤੇ ਮੁੜ ਸ਼ੁਰੂ ਹੋਵੇਗਾ ਟੋਲ ਕਲੈਕਸ਼ਨ ਦਾ ਕੰਮ :

    0
    117

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਨੈਸ਼ਨਲ ਹਾਈਵੇਜ਼ ‘ਤੇ ਟੋਲ ਕਲੈਕਸ਼ਨ ਦਾ ਕੰਮ 20 ਅਪ੍ਰੈਲ ਤੋਂ ਮੁੜ ਸ਼ੁਰੂ ਹੋ  ਜਾਵੇਗਾ ।
    ਇਹ ਜਾਣਕਾਰੀ ਦਿੰਦਿਆਂ ਐੱਨਐੱਚਏ ਆਈ ਦੇ ਚੇਅਰਮੈਨ ਡਾ. ਸੁਖਵੀਰ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਮਲਾ ਵਿਭਾਗ ਨੇ ਇਸ ਸੰਬੰਧ ਵਿਚ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇੰਟਰ ਸਟੇਟ ਤੇ ਇੰਟਰਾ ਸਟੇਟ ਟਰੱਕ ਤੇ ਹੋਰ ਸਮਾਨ ਢੋਣ ਵਾਲੇ ਵਾਹਨ ਚਲਾਉਣ ਦੀ ਆਗਿਆ ਦਿੱਤੀ ਹੈ ਜਿਸਨੂੰ ਵੇਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ 20 ਅਪ੍ਰੈਲ ਤੋਂ ਟੋਲ ਕਲੈਕਸ਼ਨ ਮੁੜ ਸ਼ੁਰੂ ਕੀਤੀ ਜਾਵੇ।

    ਦੱਸਣਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਕਾਰਨ 25 ਮਾਰਚ ਤੋਂ ਟੋਲ ਕਲੈਕਸ਼ਨ ਦਾ ਕੰਮ ਬੰਦ ਕੀਤਾ ਗਿਆ ਸੀ।

     

    LEAVE A REPLY

    Please enter your comment!
    Please enter your name here