ਸੀਰਮ ਇੰਸਟੀਚਿਊਟ ਦਾ ਐਲਾਨ-ਭਾਰਤ ਵਿਚ ਦਸੰਬਰ ਤੱਕ ਆ ਸਕਦੀ ਹੈ ਕੋਰੋਨਾਵਾਇਰਸ ਵੈਕਸੀਨ !

    0
    118

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਉਪਲੱਬਧ ਹੋ ਜਾਵੇਗੀ। ਇਸ ਤੋਂ ਇਲਾਵਾ, ਕੰਪਨੀ ਦੋ ਮਹੀਨਿਆਂ ਦੇ ਅੰਦਰ ਵੈਕਸੀਨ ਦੀ ਕੀਮਤ ਦਾ ਐਲਾਨ ਵੀ ਕਰ ਦੇਵੇਗੀ।

    ਦੱਸ ਦਈਏ ਕਿ ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ ਅਤੇ ਇਹ ਭਾਰਤ ਵਿੱਚ ਕੋਵੀਸ਼ਿਲਡ ਨਾਮ ਤੋਂ ਵੈਕਸੀਨ ਲਾਂਚ ਕਰਨ ਜਾ ਰਹੀ ਹੈ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਸੀਰਮ ਇੰਸਟੀਚਿਊਟ ਨੇ ਇਸ ਨੂੰ ਤਿਆਰ ਕਰਨ ਲਈ ਕੰਪਨੀ ਐਸਟਰਾਜ਼ੇਨੇਕਾ ਫਾਰਮਾ AstraZeneca) ਨਾਲ ਸਮਝੌਤਾ ਕੀਤਾ ਹੈ।

    ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਆ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਦੋ ਮਹੀਨਿਆਂ ਵਿੱਚ ਅਸੀਂ ਇਸ ਟੀਕੇ ਦੀ ਕੀਮਤ ਦਾ ਐਲਾਨ ਕਰਾਂਗੇ।

    ਅਗਸਤ ਦੇ ਅਖ਼ੀਰ ਤੱਕ ਵੈਕਸੀਨ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ :

    ਉਨ੍ਹਾਂ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਦੇ ਸਹਿਯੋਗ ਨਾਲ ਅਸੀਂ ਭਾਰਤ ਵਿੱਚ ਹਜ਼ਾਰਾਂ ਮਰੀਜ਼ਾਂ ਉਤੇ ਵੈਕਸੀਨ ਦਾ ਟ੍ਰਾਇਲ ਕਰਨ ਜਾ ਰਹੇ ਹਾਂ। ਟੀਕੇ ਦਾ ਉਤਪਾਦਨ ਅਗਸਤ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਮੈਂ ਪੂਰੀ ਉਮੀਦ ਕਰਦਾ ਹਾਂ ਕਿ ਟੀਕੇ ਦਾ ਟ੍ਰਾਇਲ ਸਫ਼ਲ ਹੋਵੇਗਾ।

    ਟੀਕੇ ਦੀ ਕਿੰਨੀ ਕੀਮਤ :

    ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਰੋਨਾਵਾਇਰਸ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦੇ ਉਤਪਾਦਨ ਲਈ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਅਤੇ ਗਾਵੀ ਨਾਲ ਵੀ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਭਾਰਤ ਸਮੇਤ ਦੂਜੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾਵਾਇਰਸ ਟੀਕੇ ਦੀ ਇੱਕ ਖੁਰਾਕ 225 ਰੁਪਏ ਯਾਨੀ 3 ਡਾਲਰ ਵਿਚ ਮੁਹੱਈਆ ਕਰਵਾਏਗੀ। ਪਰ ਟੀਕੇ ਦੀ ਅੰਤਿਮ ਕੀਮਤ ਦੋ ਮਹੀਨਿਆਂ ਬਾਅਦ ਹੀ ਨਿਰਧਾਰਤ ਕੀਤੀ ਜਾਏਗੀ।

    LEAVE A REPLY

    Please enter your comment!
    Please enter your name here