ਸੀਬੀਐੱਸਈ ਸਿਲੇਬਸ: 10ਵੀਂ ਤੇ 12ਵੀਂ ਦੇ ਸਿਲੇਬਸ ‘ਚ ਹੋ ਸਕਦੀ 50% ਕਟੌਤੀ

    0
    144

    ਨਵੀਂ ਦਿੱਲੀ, ਜਨਗਾਥਾ ਟਾਇਮਜ਼ (ਰਵਿੰਦਰ):

    ਸੈਕੰਡਰੀ ਸਿੱਖਿਆ ਬੋਰਡ ਇੱਕ ਵਾਰ ਫਿਰ 10ਵੀਂ ਤੇ 12ਵੀਂ ਦੇ ਸਿਲੇਬਸ ਨੂੰ ਘੱਟ ਕਰਨ ਦੀ ਸੋਚ ਰਿਹਾ ਹੈ। ਸੀਬੀਐੱਸਈ ਮੁਤਾਬਕ 10ਵੀਂ ਤੇ 12ਵੀਂ ਦੇ ਸਿਲੇਬਸ ਵਿੱਚ ਫਿਰ ਤੋਂ 20 ਪ੍ਰਤੀਸ਼ਤ ਕਟੌਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸੀਬੀਐੱਸਈ ਨੇ ਜੁਲਾਈ ਮਹੀਨੇ ਵਿੱਚ 10ਵੀਂ ਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ 30 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ।

    ਕੋਰੋਨਾਵਾਇਰਸ ਹੈ ਅਸਲ ਕਾਰਨ :

    ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਸਕੂਲ ਨਾ ਖੋਲ੍ਹਣ ਕਾਰਨ ਕੀਤਾ ਜਾ ਰਿਹਾ ਹੈ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਕੂਲ ਸਤੰਬਰ ਤੱਕ ਖੁੱਲ੍ਹ ਜਾਣਗੇ, ਪਰ ਅਕਤੂਬਰ ਵਿੱਚ ਇਸ ਦੇ ਖੁੱਲ੍ਹਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।

    ਉਨ੍ਹਾਂ ਨੇ ਕਿਹਾ ਕਿ ਹੁਣ ਤਕ ਆਨਲਾਈਨ ਕਲਾਸਾਂ ਵੀ ਨਿਯਮਿਤ ਤੌਰ ‘ਤੇ ਨਹੀਂ ਚੱਲ ਰਹੀਆਂ। ਅਜਿਹੀ ਸਥਿਤੀ ਵਿੱਚ ਬੋਰਡ ਦੇ ਪ੍ਰੀਖਿਆਰਥੀਆਂ ਨੂੰ ਮਾਨਸਿਕ ਤਣਾਅ ਨਹੀਂ ਹੋਣਾ ਚਾਹੀਦਾ। ਇਸੇ ਲਈ ਬੋਰਡ ਪ੍ਰੀਖਿਆਵਾਂ ਦੇ ਸਿਲੇਬਸ ਨੂੰ ਘੱਟ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ‘ਤੇ ਇੱਕ ਕਰਾਰ ਵੀ ਹੋ ਗਿਆ ਹੈ।

    ਵੱਡੀ ਗਿਣਤੀ ਵਿੱਚ ਵਿਦਿਆਰਥੀ ਐਨਲਾਈਨ ਕਲਾਸਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ :

    ਸਾਰੇ ਦੇਸ਼ ਵਿੱਚ ਬਹੁਤ ਸਾਰੇ ਵਿਦਿਆਰਥੀ ਹਨ ਜੋ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ। ਯਾਨੀ ਉਨ੍ਹਾਂ ਦੀ ਸਿੱਖਿਆ ਪ੍ਰਭਾਵਿਤ ਹੋ ਗਈ ਹੈ ਤੇ ਉਹ ਸਕੂਲ ਨਹੀਂ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਸਕੂਲਾਂ ਨੂੰ ਨਹੀਂ ਪਤਾ ਕਿ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਲਈ ਕਿਸ ਤਰ੍ਹਾਂ ਤਿਆਰੀ ਕਰ ਰਹੇ ਹਨ। ਨਾ ਤਾਂ ਉਨ੍ਹਾਂ ਦਾ ਹਫ਼ਤਾਵਾਰੀ ਟੈਸਟ ਲਿਆ ਜਾ ਰਿਹਾ ਹੈ ਤੇ ਨਾ ਹੀ ਮਾਸਿਕ ਟੈਸਟ ਲਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਕੂਲ ਇਹ ਵੀ ਨਹੀਂ ਜਾਣ ਪਾ ਰਹੇ ਹਨ ਕਿ ਕਿਹੜੇ ਵਿਦਿਆਰਥੀ ਸਹੀ ਢੰਗ ਨਾਲ ਕਿਸ ਵਿਸ਼ੇ ਲਈ ਤਿਆਰੀ ਨਹੀਂ ਕਰ ਪਾ ਰਹੇ।

    LEAVE A REPLY

    Please enter your comment!
    Please enter your name here