ਦੋਆਬਾ ਸਾਹਿਤ ਸਭਾ ਵਲੋਂ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ

    0
    147

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਸੇਖੋਂ)

    ਗੜ੍ਹਸ਼ੰਕਰ ਦੋਆਬਾ ਸਾਹਿਤ ਸਭਾ ਵੱਲੋਂ ਖੇਤਰ ਦੇ ਪਿੰਡ ਗੋਲੀਆਂ ਵਿੱਚ ਸਭਾ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਅਤੇ ਸੰਤੋਖ ਸਿੰਘ ਵੀਰ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਡਾ. ਬਿੱਕਰ ਸਿੰਘ, ਤਾਰਾ ਸਿੰਘ ਚੇੜਾ, ਪ੍ਰੋ. ਸੰਧੂ ਵਰਿਆਣਵੀ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਵਿੱਚ ਸਾਹਿਤਕਾਰ ਮੱਲ ਸਿੰਘ ਰਾਮਪੁਰੀ ਅਤੇ ਸੰਗੀਤਕਾਰ ਕੇਸਰ ਸਿੰਘ ਨਰੂਲਾ ਦੇ ਪਿਛਲੇ ਦਿਨ ਹੋਏ ਚਲਾਣੇ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸਭਾ ਵੱਲੋਂ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ ਅਤੇ ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੀ ਸਖਤ ਨਿਖੇਧੀ ਕੀਤੀ ਗਈ।

    ਇਸ ਮੌਕੇ ਸਭਾ ਦੇ ਅਹੁਦੇਦਾਰਾਂ ਮਾਸਟਰ ਹੰਸ ਰਾਜ ਅਤੇ ਰਣਬੀਰ ਬੱਬਰ ਦੀ ਸੇਵਾ ਮੁਕਤੀ ‘ਤੇ ਸਭਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਓਮ ਪ੍ਰਕਾਸ਼ ਜ਼ਖ਼ਮੀ, ਸਰਵਣ ਸਿੱਧੂ, ਅਵਤਾਰ ਸੰਧੂ, ਰਣਬੀਰ ਬੱਬਰ, ਪਵਨ ਭੰਮੀਆਂ, ਜਸਵੀਰ ਕੌਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪ੍ਰੋ. ਜੇ ਬੀ ਸੇਖੋਂ, ਮਨਜੀਤ ਸਿੰਘ ਹੁੰਦਲ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਕਾਰਵਾਈ ਸ਼ਾਇਰ ਅਮਰੀਕ ਹਮਰਾਜ਼ ਨੇ ਚਲਾਈ। ਸੰਤੋਖ ਸਿੰਘ ਵੀਰ ਵਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

    LEAVE A REPLY

    Please enter your comment!
    Please enter your name here