ਸਾਬਕਾ ਸੈਨਿਕਾਂ ਨੇ ਕੀਤੀ ਕਿਸਾਨ ਮੋਰਚੇ ਦੀਆਂ ਸਟੇਜਾਂ ਦੀ ਰਖਵਾਲੀ ਦੀ ਪੇਸ਼ਕਸ਼

    0
    130

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਮਾਲ ਆਫ ਅੰਮ੍ਰਿਤਸਰ ਵਿਖੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਮੀਟਿੰਗ ਹੋਈ ਜਿਸ ਵਿਚ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਆਏ ਜਿਨ੍ਹਾਂ ਵਿਚ ਸਾਬਕਾ ਸੈਨਿਕਾਂ ਦੀ ਜੱਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਮੇਜਰ ਸੂਬੇਦਾਰ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਅਤੇ ਆਸਪਾਸ ਦੇ ਸਾਰੇ ਇਲਾਕੇ ਦੀ ਸਿਕਿਉਰਿਟੀ ਵਾਸਤੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ 24 ਘੰਟੇ ਆਪਣੇ ਭੈਣ ਭਰਾਵਾਂ ਬਜ਼ੁਰਗਾਂ ਅਤੇ ਬੱਚਿਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਣਗੇ।

    ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ ਦੀ ਕਮੇਟੀ ਦੇ ਪ੍ਰਧਾਨ ਹਰਿਭਜਨ ਸਿੰਘ ਬੱਲ ਅਤੇ ਵਿਕਾਸ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੱਲ ਭਾਈ ਲਾਲੋ ਜੀ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਸਵਰਨ ਸਿੰਘ ਅਤੇ ਹੋਰ ਵੀ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ ਅਤੇ ਵਿਸਵਾਸ਼ ਦਵਾਇਆ ਕਿ ਓਹ ਤਨ ਮਨ ਧਨ ਨਾਲ ਮੋਰਚੇ ਦੇ ਨਾਲ ਖੜੇ ਹਨ ਜਦੋਂ ਤਕ ਕਿਸਾਨ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਜਿੱਤ ਨਹੀਂ ਹੋ ਜਾਂਦੀ ਉਦੋਂ ਤਕ ਮੋਰਚੇ ਨਾਲ ਡੱਟ ਕੇ ਖੜ੍ਹੇ ਹਨ ਅੱਜ ਦੀ ਮੀਟਿੰਗ ਵਿੱਚ ਨਸੀਬ ਸਿੰਘ ਸਾਂਘਣਾ, ਹਰਭਜਨ ਸਿੰਘ ਬੱਲ, ਦਵਿੰਦਰ ਸਿੰਘ ਬੱਲ, ਸੂਬੇਦਾਰ ਦਿਲਬਾਗ ਸਿੰਘ, ਅੰਗਰੇਜ ਸਿੰਘ ਫੌਜੀ, ਡਾ. ਦਿਲਬਾਗ ਸਿੰਘ, ਮਹਿਤਾਬ ਸਿੰਘ ਸਿਰਸਾ, ਬਲਜਿੰਦਰ ਸਿੰਘ ਜਾਫਰਕੌਟ, ਸੰਧੂ ਡੇਅਰੀ ਵਾਲੇ, ਮਨਪ੍ਰੀਤ ਸਿੰਘ ਨਿਊਜ਼ੀਲੈਂਡ ਆਦਿ ਹਾਜ਼ਰ ਸਨ।

     

    LEAVE A REPLY

    Please enter your comment!
    Please enter your name here