ਅਮਰੀਕਾ ਦੀ ਫੁੱਟਬਾਲ ਲੀਗ ‘ਚ ਕਿਸਾਨ ਅੰਦੋਲਨ ਦੀ ਗੂੰਜ, ਵੀਡੀਓ ਵਾਇਰਲ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ‘ਚ ਵੀ ਪਹੁੰਚੀ ਹੋਈ ਹੈ। ਹਾਲ ਹੀ ‘ਚ ਪੌਪ ਸਟਾਰ ਸਿੰਗਰ ਰਿਹਾਨਾ, ਗ੍ਰੇਟਾ ਥਨਬਰਗ ਸਮੇਤ ਕਈ ਹਸਤੀਆਂ ਵੱਲੋਂ ਟਵੀਟ ਕੀਤੇ ਜਾਣ ਮਗਰੋਂ ਹੁਣ ਵਿਦੇਸ਼ੀ ਲੀਗ ‘ਚ ਕਿਸਾਨ ਅੰਦੋਲਨ ਦਾ ਵਿਗਿਆਪਨ ਵੀ ਦਿਖਾਇਆ ਹੈ।

    ਅਮਰੀਕਾ ਦੀ ਮਸ਼ਹੂਰ ਫੁੱਟਬਾਲ ਸੁਪਰ ਬਾਊਲ ਲੀਗ ਦੌਰਾਨ ਕਿਸਾਨ ਅੰਦੋਲਨ ਨਾਲ ਜੁੜਿਆ ਐਡ ਚੱਲ ਰਿਹਾ ਹੈ। ਇਸ ਦਾ ਵੀਡੀਓ ਮਾਇਕ੍ਰੋ ਬਲੌਗਿੰਗ ਸਾਇਟ ਟਵਿਟਰ ‘ਤੇ ਵਾਇਰਲ ਹੋ ਰਿਹਾ ਹੈ।

    ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਗਿਆ ਵੀਡੀਓ 40 ਸਕਿੰਟ ਦਾ ਹੈ ਜਿਸ ‘ਚ ਭਾਰਤ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ। ਵੀਡੀਓ ‘ਚ ਮਾਰਟਿਲ ਲੂਥਰ ਕਿੰਗ ਜੂਨੀਅਰ ਦਾ ਕੋਟ ਵੀ ਹੈ। ਇਸ ਦੇ ਇਲਾਵਾ ਅੰਦੋਲਨ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਗਿਆ।

    ਕਿਸਾਨ ਅੰਦੋਲਨ ਨਾਲ ਜੁੜੀਆਂ ਤਸਵੀਰਾਂ ਵਾਲੇ ਇਸ ਵੀਡੀਓ ‘ਚ ਕਿਹਾ ਗਿਆ ਕਿ ਹੁਣ ਤਕ 160 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਇਸ ‘ਚ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀਆਂ ਵੀ ਕੁੱਝ ਤਸਵੀਰਾਂ ਹਨ। ਫੁਟਬਾਲ ਲੀਗ ‘ਚ ਪ੍ਰਸਾਰਤ ਕੀਤੇ ਇਸ ਐਡ ਨੂੰ ਟਵਿਟਰ ‘ਤੇ ਕਈ ਵੈਰੀਫਾਇਡ ਅਕਾਊਂਟਸ ਨੇ ਸਾਂਝਾ ਕੀਤਾ ਹੈ।

    LEAVE A REPLY

    Please enter your comment!
    Please enter your name here