ਸਾਇੰਸ ਸਿਟੀ ਵਲੋਂ ਵਿਗਿਆਨ ਮੇਲੇ ਦਾ ਆਯੋਜਨ ਕਰਵਾਇਆ ਗਿਆ

    0
    140

    ਕਪੂਰਥਲਾ (ਸਿਮਰਨ ) ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਖੋਜਾਂ ਅਤੇ ਰਚਨਾਤਮਿਕ ਕਾਰਜਾਂ ਵੱਲ ਸਕੂਲੀ ਬੱਚਿਆਂ ਨੂੰ ਉਤਸ਼ਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਅਤੇ ਗਰਾਸ ਰੂਟ ਇਨੋਵੇਸ਼ਨ ਅਗਮੇਂਟੇਸ਼ਨ ਨੈਟਵਰਕ (ਗਿਆਨ) ਵਲੋਂ ਸਾਂਝੇ ਤੌਰ *ਤੇ ਸਾਇੰਸ ਫ਼ੈਸਟ 2020 ਦਾ ਆਯੋਜਨ ਕੀਤਾ ਗਿਆ. ਇਸ ਮੌਕੇ *ਤੇ ਪੰਜਾਬ ਦੇ ਵੱਖ^ਵੱਖ ਜ਼ਿਲਿਆਂ ਤੋਂ 200 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ *ਤੇ ਅਧਾਰਤ ਮਾਡਲ ਪ੍ਰਦਰਸ਼ਿਤ ਕੀਤੇ ਗਏ. ਕੋਰੋਨਾਂ ਮਹਾਂ ਮਾਰੀ ਨੂੰ ਮੁੱਖ ਰੱਖਦਿਆਂ ਸਾਇੰਸ ਫ਼ੈਸਟ ਦਾ ਆਯੋਜਨ ਆਨ ਲਾਈਨ ਰਾਹੀਂ ਜੂਮ ਪਲੇਟਫ਼ਾਰਮ *ਤੇ ਕੀਤਾ ਗਿਆ. ਇਸ ਮੌਕੇ ਕਰਵਾਏ ਗਏ ਵਿਗਿਆਨਕ ਮਾਡਲ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਇਨਾਮ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੀ ਨਾਮੀਆ ਜੋਸ਼ੀ ਨੇ ਪ੍ਰਾਪਤ ਕੀਤਾ ਜਿਸਦਾ ਪ੍ਰੋਜੈਕਟ ਸਸਟੇਨਬ ਵਰਲਡ ਬਰਾਬਰ ਹੈ ਬੈਟਰ ਵਰਲਡ, ਦੂਜਾ ਇਨਾਮ ਬੀ ਸੀ ਐਮ ਸੈਕਟਰ 32ਚੰਡੀਗੜ੍ਹ(ਪ੍ਰੋਜੈਕਟ :ਟੈਕਨੋ ਕਿੱਟ ਅਗਏਂਸਟ ਕੋਵਿਡ^19,ਅਤੇ ਤੀਜਾ ਇਨਾਮ ਸਰਕਾਰੀ ਸੀਨੀ. ਸੈਕਡੰਰੀ ਸਕੂਲ 3ਬੀ^2ਮੋਹਾਲੀ ਦੀ ਨਿਮਰਤ ਕੌਰ ਨੇ ਜਿੱਤਿਆ (ਪ੍ਰੌਜੈਕਟ:ਮੇਰਾ ਸਮਾਰਟ ਡਸਟਬਿਨ )
    ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ ^ਨਵੀਆਂ ਕਾਢਾਂ ਅਹਿਮ ਸਰੋਤ ਹਨ. ਅੱਜ ਦੇ ਆਧੁਨਿਕ ਯੁੱਗ ਵਿਚ ਕਾਢਾਂ ਅਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾ ਲਿਆ ਗਿਆ ਹੈੇ. ਸਿਰਫ਼ ਨਵੀਂਆਂ^ਨਵੀਂਆਂ ਖੋਜਾਂ ਹੀ ਨਵੇਂ ਖੇਤਰ,ਪ੍ਰੋਜੈਕਟ ਤਕਨਾਲੌਜੀ ਅਤੇ ਮੌਕੇ ਪੈਦਾ ਕਰਦੀਆਂ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦੇ ਵਿਕਾਸ ਤੇ ਉਨਤੀ ਨੂੰ ਯਕੀਨੀ ਬਣਾਉਂਦੇ ਹਨ.ਉਨ੍ਹਾ ਕਿਹਾ ਕਿ ਸਾਇੰਸ ਸਿਟੀ ਵਲੋਂ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਨੋਵੇਸ਼ਨ ਹੱਬ ਦੇ ਨਾਮ ਦਾ ਇਕ ਪ੍ਰੋਜੈਕਟ ਬੀਤੇ ਕੁਝ ਸਾਲਾਂ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਖਿੱਤੇ ਵਿਚ ਖੋਜਕਰਤਾਵਾਂ ਲਈ ਇਕ ਪਲੇਟਫ਼ਾਰਮ ਦੇ ਤੌਰ *ਤੇ ਉਭਰ ਕੇ ਸਾਹਮਣੇ ਆਇਆ ਹੈ .
    ਇਸ ਮੌਕੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ ਦਿੱਲੀ ਦੇ ਸਹਾਇਕ ਪ੍ਰੋਫ਼ੈਸਰ ਡਾ. ਸਾਊਕਿਮ ਸਿਧ੍ਹਾਂਤਾਂ ਨੇ ਇਸ ਮੌਕੇ “ਛੋਟੀ ਦੁਨੀਆਂ ਵੱਡੀਆਂ ਯੁਗਤਾਂ : ਨੈਨੋ ਟੈਕਨਾਲੌਜੀ ਦਾ ਭਵਿੱਖ” ਵਿਸ਼ੇ *ਤੇ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ. ਉਨ੍ਹਾ ਦੱਸਿਆ ਕਿ ਨੈਨੋ ਟੈਕਨਾਲੌਜੀ ਅੱਜ ਦੇ ਯੁੱਗ ਵਿਚ ਬਹੁਤ ਅਹਿਮ ਹੈ ਅਤੇ ਇਸ ਰਾਹੀਂ ਬਹੁਤ ਸਾਰੇ ਨਵੇਂ ਮੈਟੀਰੀਅਲ ਅਤੇ ਔਜ਼ਾਰ ਤਿਆਰ ਕੀਤੇ ਗਏ ਹਨ ਜਿਹਨਾਂ ਨੂੰ ਦੀ ਵਰਤੋਂ ਖੇਤੀਬਾੜੀ, ਦਵਾਈਆਂ, ਊਰਜਾ ਅਤੇ ਵਾਤਾਵਰਣ ਆਦਿ ਦੇ ਖੇਤਰਾਂ ਵਿਚ ਕੀਤੀ ਜਾਂਦੀ ਹੈ. ਉਨ੍ਹਾਂ ਅੱਗੋ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨੈਨੋ ਟੈਕਨਾਲੌਜੀ ਨੂੰ ਲਾਗੂ ਕਰਨ ਅਤੇ ਪ੍ਰਚਾਰ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ. ਭਾਰਤ ਵਿਚ ਕੌਮਾਂਤਰੀ ਪੱਧਰ ਦੇ ਪ੍ਰਮੁੱਖ ਨੈਨੋ ਇਲੈਕਟ੍ਰਾਨਿਕ ਸੈਂਟਰ ਖੋਲੇ ਗਏ ਹਨ. ਨੈਨੋ ਟੈਕਨਾਲੌਜੀ ਦੀ ਵਰਤੋਂ ਲਈ ਇਹ ਸੈਂਟਰ ਪੂਰੇ ਭਾਰਤ ਵਿਚ ਪ੍ਰਸਿੱੱਧ ਹਨ.ਇਸ ਮੌਕੇ ਡਾ. ਸਾਊਮਿਕ ਵਲੋਂ ਸੋਨੇ ਅਤੇ ਚਾਂਦੀ ਦੇ ਕੁਝ ਛੋਟੇ ^ਛੋਟੇ ਕਣ ਤਿਆਰ ਕਰਦਿਆਂ ਇਹਨਾਂ ਦੀ ਵਰਤੋਂ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ.
    ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਸਾਇੰਸ ਫ਼ੈਸਟ ਵਿਚ ਹਿੱਸਾ ਲੈਣ ਵਾਲਿਆਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਇਸ ਦੀ ਵਰਤੋਂ ਦੀ ਅੱਜ ਦੇ ਸਮੇਂ ਦੀ ਬਹੁਤ ਅਹਿਮ ਲੋੜ ਹੈ. ਉਨ੍ਹਾਂ ਕਿਹਾ ਕਿ ਧਰਤੀ *ਤੇ ਸਾਡੀ ਹੋਂਦ ਬਣਾਈ ਰੱਖਣ ਲਈ ਖੋਜਾਂ ਤੇ ਕਾਢਾਂ ਦਾ ਹੋਣਾ ਬਹੁਤ ਜ਼ਰੂਰੀ ਹੈ . ਇਸ ਦੇ ਨਾਲ ਹੀ ਵਿਗਿਆਨਕ ਸੋਚ ਪੈਦਾ ਹੋਵੇਗੀ ਜੋ ਨਵੀਨਤਨ ਕਾਢਾਂ ਦਾ ਮੁਢੱਲਾ ਢਾਂਚਾ ਪ੍ਰਦਾਨ ਕਰਦੀ ਹੈ. ਉਨ੍ਹਾਂ ਅੱਗੋਂ ਕਿਹਾ ਕਿ ਸਾਇੰਸ ਸਿਟੀ ਵਲੋਂ ਸਾਇੰਸ ਫ਼ੈਸਟ ਦੇ ਰਾਹੀਂ ਵਿਦਿਆਰਥੀਆਂ ਨੂੰ ਵਿਗਿਆਨ ਦੇ ਮਾਡਲਾਂ ਰਾਹੀਂ ਰਚਾਨਤਮਿਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਹਰ ਸਾਲ ਪਲੇਟਫ਼ਾਰਮ ਮੁਹੱਈਆਂ ਕਰਵਾਇਆ ਜਾਂਦਾ ਹੈ.

    LEAVE A REPLY

    Please enter your comment!
    Please enter your name here