ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…

    0
    151

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੇਂ ਆਈ.ਟੀ ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਟਵਿੱਟਰ ਵਿਚਾਲੇ ਵਿਵਾਦ ਚੱਲ ਰਿਹਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਨਵੇਂ ਆਈ ਟੀ ਨਿਯਮਾਂ ਨੂੰ ਸਵੀਕਾਰ ਅਤੇ ਲਾਗੂ ਕਰੋ ਨਹੀਂ ਤਾਂ ਅੰਜ਼ਾਮ ਭੁਗਤਣ ਨੂੰ ਤਿਆਰ ਰਹੋ।

    ਸਰਕਾਰ ਨੇ ਕਿਹਾ ਕਿ ਟਵਿੱਟਰ ਇੰਡੀਆ ਨੂੰ ਤੁਰੰਤ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਅੰਤਮ ਨੋਟਿਸ ਦਿੱਤਾ ਗਿਆ ਹੈ, ਜਿਸ ਵਿਚ ਅਸਫ਼ਲ ਹੋਣ ‘ਤੇ ਆਈ.ਟੀ ਐਕਟ, 2000 ਦੀ ਧਾਰਾ 79 ਤਹਿਤ ਉਪਲਬਧ ਦੇਣਦਾਰੀ ਤੋਂ ਛੋਟ ਗੁਆ ਲਵੇਗੀ ਅਤੇ ਟਵਿੱਟਰ ਆਈ.ਟੀ ਐਕਟ ਅਤੇ ਭਾਰਤ ਦੇ ਹੋਰ ਜੁਰਮਾਨੇ ਕਾਨੂੰਨ ਦੇ ਅਨੁਸਾਰ ਨਤੀਜਿਆਂ ਲਈ ਜ਼ਿੰਮੇਵਾਰ ਹੋਵੇਗਾ।

    ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਟਵਿੱਟਰ ਨੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਖਾਤੇ ਵਿਚੋਂ ਨੀਲੀ ਟਿਕ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਕੁੱਝ ਘੰਟਿਆਂ ਬਾਅਦ ਟਵਿੱਟਰ ਨੇ ਦੁਬਾਰਾ ਖਾਤੇ ਦੀ ਤਸਦੀਕ ਕੀਤੀ ਅਤੇ ਨੀਲੀ ਟਿਕ ਵਾਪਸ ਕਰ ਦਿੱਤੀ। ਇੰਨਾ ਹੀ ਨਹੀਂ ਟਵਿੱਟਰ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਖਾਤੇ ਵਿਚੋਂ ਨੀਲੀ ਟਿਕ ਨੂੰ ਵੀ ਹਟਾ ਦਿੱਤਾ ਹੈ।

     

    LEAVE A REPLY

    Please enter your comment!
    Please enter your name here