ਯੂਥ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

    0
    135

    ਮਲੋਟ, ਜਨਗਾਥਾ ਟਾਇਮਜ਼: (ਰੁਪਿੰਦਰ)

    ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ, ਪਰ ਬੈਰਲ ‘ਚ ਭਾਰੀ ਗਿਰਾਵਟ ਦੇ ਬਾਵਜੂਦ ਵੀ ਕੇਂਦਰ ਸਰਕਾਰ ਦਿਨ ਬ ਦਿਨ ਦੇਸ਼ ‘ਚ ਤੇਜ਼ੀ ਨਾਲ ਤੇਲ ਦੀਆਂ ਕੀਮਤਾਂ ‘ਚ ਵਾਧਾ ਕਰ ਰਹੀ ਹੈ ਜੋ ਕੀ ਦੇਸ਼ ਦੀ ਸਰਕਾਰ ਲੱਗਭਗ 6 ਲੱਖ ਕਰੋੜ ਤੇਲ ‘ਚੋ ਟੈਕਸ ਇਕੱਠਾ ਕਰ ਰਹੀ ਹੈ ਤੇ ਤੇਲ ਦੀਆਂ ਕੀਮਤਾਂ ‘ਚ ਪਿਛਲੇ ਕੁੱਝ ਸਮੇਂ ਅੰਦਰ 17 ਵਾਰ ਵਾਧਾ ਕੀਤਾ। ਇਸ ਦਾ ਦੇਸ਼ ਦੀ ਅਵਾਮ ‘ਤੇ ਬਹੁਤ ਅਸਰ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਘਰੇਲੂ ਵਸਤੂਆਂ ਦੇ ਰੇਟ 3 ਗੁਣਾ ਹੋ ਚੁੱਕੇ ਹਨ ਤੇ ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਘਰੇਲੂ ਵਰਤੋਂ ਦੀਆਂ ਚੀਜ਼ਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਦੇਸ਼ ਦੀ ਸਰਕਾਰ ਹਰ ਪੱਖੋਂ ਫੇਲ੍ਹ ਸਾਬਤ ਹੋ ਰਹੀ ਹੈ।

    ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਿਦਆਂ ਚਰਨਦੀਪ ਸਿੰਘ ਮਾਨ ਜ਼ਿਲ੍ਹਾ ਯੂਥ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੋਣਾਂ ‘ਚ ਵੱਡੇ ਵੱਡੇ ਵਾਧੇ ਕੀਤੇ ਪਰ ਕੇਂਦਰ ਸਰਕਾਰ ਵੱਲੋ ਇਕ ਵੀ ਵਾਧਾ ਪੂਰਾ ਨਹੀਂ ਕੀਤਾ ਗਿਆ। ਅੱਜ ਪੈਟਰੋਲ 96.25 ਪੈਸੇ ਅਤੇ ਡੀਜ਼ਲ 87.96 ਜਦਕਿ ਐਕਸ ਪੀ ਦਾ ਰੇਟ 99.54 ਪੈਸੇ ਪ੍ਰਤੀ ਲੀਟਰ ਹੋ ਗਿਆ ਪਰ ਕੇਂਦਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ। ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਹੀ ਖੁਸ਼ ਕਰਨਾ ਆਉਂਦਾ ਹੈ। ਬੀਜੇਪੀ ਨੇ ਹਮੇਸ਼ਾ ਹੀ ਆਮ ਵਰਗ ਨਾਲ ਧੱਕਾ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਗਟ ਕੀਤਾ। ਕੋਵਿਡ ਵੈਕਸੀਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕੀ ਪਿਛਲੇ ਸਾਲ ਕੇਂਦਰ ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਬਾਹਰਲੇ ਦੇਸ਼ ਨੂੰ ਭੇਜ ਦਿੱਤੀਆਂ ਸਨ ਪਰ ਹੁਣ ਕੋਰੋਨਾ ਕਹਿਰ ਦੇ ਚੱਲਦਿਆਂ ਆਪਣੇ ਦੇਸ਼ ਨੂੰ ਵੈਕਸੀਨ ਪੂਰੀ ਨਹੀਂ ਹੋ ਰਹੀ। ਕਿਸਾਨੀ ਮੁੱਦੇ ‘ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਚੁੱਪ ਹੋ ਚੁੱਕੀ ਹੈ। ਇਸ ਮੌਕੇ ਅਰਸ਼ ਬੁੱਟਰ ਸਪੋਕਸਮੈਨ ਪੰਜਾਬ ਯੂਥ ਕਾਂਗਰਸ, ਗੁਰਜੀਤ ਨੰਦਗੜ, ਰਮਨੀਤ ਸਿੰਘ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here