ਸਬਰੀਮਾਲਾ ਮੰਦਿਰ ਅੱਜ ਤੋਂ 5 ਦਿਨਾਂ ਲਈ ਖੁੱਲ੍ਹਾ, ਹਰ ਰੋਜ਼ 5000 ਭਗਤਾਂ ਨੂੰ ਹੀ ਦਰਸ਼ਨ ਦੀ ਆਗਿਆ

    0
    122

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਰਲ ਦੇ ਸਬਰੀਮਾਲਾ ’ਚ ਭਗਵਾਨ ਅਯੱਪਾ ਮੰਦਿਰ ਨੂੰ 17 ਜੁਲਾਈ ਤੋਂ 21 ਜੁਲਾਈ ਤਕ ਭਾਵ ਅੱਜ ਤੋਂ 5 ਦਿਨਾਂ ਦੀ ਮਹੀਨਾਵਾਰ ਰਸਮ ਲਈ ਖੋਲ੍ਹਿਆ ਜਾ ਰਿਹਾ ਹੈ। ਦਰਸ਼ਨ ਕਰਨ ਦੇ ਇਛੁੱਕ ਲੋਕਾਂ ਨੂੰ ਪਿਛਲੇ 48 ਘੰਟਿਆਂ ਦੀ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਜਾਂ ਫਿਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦੀ ਰਿਪੋਰਟ ਦਿਖਾਉਣੀ ਹੋਵੇਗੀ। ਉਸਤੋਂ ਬਾਅਦ ਹੀ ਦਰਸ਼ਨਾਂ ਲਈ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ।

    ਭਗਤਾਂ ਨੂੰ ਪਹਿਲਾਂ ਆਨਲਾਈਨ ਬੁਕਿੰਗ ਕਰਵਾਉਣੀ ਹੋਵੇਗੀ ਅਤੇ ਹਰ ਰੋਜ਼ 5,000 ਭਗਤਾਂ ਨੂੰ ਹੀ ਦਰਸ਼ਨ ਲਈ ਆਗਿਆ ਦਿੱਤੀ ਜਾਵੇਗੀ। ਪ੍ਰਦੇਸ਼ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਘੱਟ ਭਗਤਾਂ ਨੂੰ ਐਂਟਰੀ ਦੀ ਆਗਿਆ ਦਿੱਤੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਸਬਰੀਮਾਲਾ ਮੰਦਿਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮੰਦਿਰ ਦੇ ਪੁਜਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰ ਦੁਆਰਾ ਜਾਰੀ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਗਤਾਂ ਨੂੰ ਫੇਸ ਮਾਸਕ, ਸਮਾਜਿਕ ਦੂਰੀ ਜਿਹੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।21 ਜੁਲਾਈ ਨੂੰ ਮਹੀਨਾਵਾਰ ਰਸਮਾਂ ਦੇ ਪੂਰਾ ਹੋਣ ’ਤੇ ਸਬਰੀਮਾਲਾ ਮੰਦਿਰ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਸਬਰੀਮਾਲਾ ਮੰਦਿਰ ਨੂੰ ਹਰ ਮਹੀਨੇ ਮਾਸਿਕ ਰਸਮਾਂ ਲਈ ਖੋਲ੍ਹਿਆ ਜਾਂਦਾ ਰਿਹਾ ਹੈ, ਪਰ ਭਗਤਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ। ਸਬਰੀਮਾਲਾ ਮੰਦਿਰ ਭਾਰਤ ਦੇ ਪ੍ਰਸਿੱਧ ਮੰਦਿਰਾਂ ’ਚੋਂ ਇਕ ਹੈ। ਇਥੇ ਹਰ ਸਾਲ ਲੱਖਾਂ ਦੀ ਗਿਣਤੀ ’ਚ ਭਗਤ ਭਗਵਾਲ ਅਯੱਪਾ ਦੇ ਦਰਸ਼ਨਾਂ ਲਈ ਆਉਂਦੇ ਹਨ। ਸਬਰੀਮਾਲਾ ਮੰਦਿਰ ਦਾ ਨਾਮ ਰਾਮਾਇਣ ’ਚ ਜ਼ਿਕਰ ਸ਼ਬਰੀ ਦੇ ਨਾਮ ’ਤੇ ਹੈ। ਮੰਦਿਰ ਦੇ ਆਸ-ਪਾਸ 18 ਪਹਾੜ ਮੰਦਿਰ ਦੀ ਸ਼ੋਭਾ ਹੋਰ ਵਧਾ ਦਿੰਦੇ ਹਨ।

    LEAVE A REPLY

    Please enter your comment!
    Please enter your name here