ਫਲਿੱਪਕਾਰਟ ਜ਼ਰੀਏ ਹੋ ਸਕੇਗੀ ਹਵਾਈ ਟਕਟ ਬੁੱਕ, ਦੇਖੋ ਬਿਹਤਰੀਨ ਆਫ਼ਰ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਈ-ਕਾਮਰਸ ਵੈਬਸਾਇਟ ਫਲਿੱਪਕਾਰਟ ਜ਼ੀਏ ਹੁਣ ਹਵਾਈ ਟਿਕਟ ਵੀ ਬੁੱਕ ਕਰਵਾਈ ਜਾ ਸਕੇਗੀ। ਕੰਪਨੀ ਨੇ ਆਪਣਾ ਫਲਾਇਟ ਪੋਰਟਲ ਲਾਇਵ ਕਰ ਦਿੱਤਾ ਹੈ। ਫਲਿੱਪਕਾਰਟ ਦੀ ਇਸ ਸੁਵਿਧਾ ਤਹਿਤ ਘਰੇਲੂ ਤੇ ਅੰਤਰਰਾਸ਼ਟਰੀ ਦੋਵੇਂ ਉਡਾਣਾਂ ਲਈ ਟਿਕਟ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਸਤੀ ਟਿਕਟ ਮੁਹੱਈਆ ਕਰਾਉਣ ਲਈ ਪੋਰਟਲ ਸ਼ੁਰੂ ਕੀਤਾ ਗਿਆ ਹੈ।

    ਪਹਿਲੀ ਵਾਰ ਟਿਕਟ ਬੁੱਕ ਕਰਨ ਵਾਲੇ ਗਾਹਕ FKNEW10 ਕੂਪਨ ਦੀ ਵਰਤੋਂ ਕਰਕੇ ਟਿਕਟ ‘ਤੇ 10 ਫ਼ੀਸਦ ਡਿਸਕਾਊਂਟ ਲੈ ਸਕਦੇ ਹਨ। ਇਸ ਤੋਂ ਇਲਾਵਾ FKDOM ਕੂਪਨ ਕੋਡ ਨਾਲ ਘਰੇਲੂ ਉਡਾਣ ‘ਤੇ 2500 ਰੁਪਏ ਡਿਸਕਾਊਂਟ ਮਿਲੇਗਾ। ਫਲਿੱਪਕਾਰਟ ਰਾਊਂਡ ਟਰਿੱਪ ਦੀ ਬੁਕਿੰਗ ਤੇ RNDTRIP ਦੀ ਵਰਤੋਂ ਕਰਕੇ 60 ਰੁਪਏ ਰਿਆਇਤ ਮਿਲੇਗੀ। ਇਸ ਤੋਂ ਇਲਾਵਾ FLYTWO ਕੂਪਨ ਕੋਡ ਦੀ ਵਰਤੋਂ ਕਰਕੇ 750 ਰੁਪਏ ਦਾ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ।

    ਫਲਿੱਪਕਾਰਟ ਦੇ ਲਗਾਤਾਰ ਯੂਜ਼ਰਸ ਟਿਕਟ ਬੁਕਿੰਗ ‘ਚ ਆਪਣੇ ਸੁਪਰ ਕੁਆਇੰਸ ਦੀ ਵਰਤੋਂ ਵੀ ਕਰ ਸਕਣਗੇ। ਜੇਕਰ ਕਿਸੇ ਕੋਲ ਫਲਿੱਪਕਾਰਟ ਸੁਪਰ ਕੁਆਇੰਸ ਜ਼ਿਆਦਾ ਹਨ ਤਾਂ ਉਹ ਮੁਫ਼ਤ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਵੱਡੀ ਰਾਹਤ ਇਹ ਕਿ ਗਾਹਕ ਈਐੱਮਆਈ ਜ਼ਰੀਏ ਵੀ ਟਕਟ ਬੁੱਕ ਕਰ ਸਕਣਗੇ। ਇਸ ਲਈ ਟਿਕਟ ਬੁੱਕ ਕਰਾਉਂਦੇ ਸਮੇਂ ਸਿਰਫ਼ 10 ਫ਼ੀਸਦ ਰਾਸ਼ੀ ਦਾ ਭਗਤਾਨ ਕਰਨਾ ਹੋਵੇਗਾ।

    LEAVE A REPLY

    Please enter your comment!
    Please enter your name here