ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਸ. ਚਰਨਜੀਤ ਚੰਨੀ ਦੇ ਸੀਐੱਮ ਬਣਨ ‘ਤੇ ਵਧਾਈ

    0
    171

    ਹੁਸ਼ਿਆਰਪੁਰ, (ਸਿਮਰਨ)

    ਸ. ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਜ਼ਿਲ੍ਹਾ ਹੁਸ਼ਿਆਰਪੁਰ ਦੀ ਭਰਮੀ ਮੀਟਿੰਗ ਹੋਈ ਜਿਸ ਵਿਚ ਖੁਸ਼ੀਆਂ ਭਰੇ ਮਹੌਲ ‘ਚ ਸਮੂਹ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ ਅਤੇ ਆਸ ਪ੍ਰਗਟ ਕੀਤੀ ਗਈ ਕਿ ਉਹ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵਲ ਲੈ ਕੇ ਜਾਣਗੇ। ਸ. ਚਰਨਜੀਤ ਚੰਨੀ ਇਕ ਨੌਜਵਾਨ ਨੇਤਾ ਅਤੇ ਆਮ ਆਦਮੀ ਦੇ ਨਾਤੇ ਇਕ ਨਵੀਂ ਸੋਚ ਰੱਖਦੇ ਹਨ। ਇਸ ਕਰਕੇ ਪੰਜਾਬ ਦੇ ਹਰ ਵਰਗ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਸਭਾ ਉਨ੍ਹਾਂ ਦੇ ਉਜਵਲ ਭਵਿੱਖ ਲਈ ਕਾਮਨਾ ਕਰਦੀ ਹੈ।ਇਸ ਮੌਕੇ ਸਭਾ ਦੇ ਪ੍ਰਧਾਨ ਸ. ਸਰਵਣ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਜ. ਠਾਕੁਰ ਦਾਸ, ਬੀ.ਆਰ ਬੱਧਣ ਜਨਰਲ ਸਕੱਤਰ, ਬਲਵਿੰਦਰ ਕੁਮਾਰ ਬਿੰਦੀ ਜਨਰਲ ਸਕੱਤਰ, ਬਲਵਿੰਦਰ ਕੌਰ ਐੱਮ.ਸੀ, ਮੁਖੀ ਰਾਮ ਐੱਮ.ਸੀ, ਸ. ਜਸਵਿੰਦਰ ਸਿੰਘ ਅਟਲਗੜ੍ਹ, ਰਮੇਸ਼ ਲਾਲ ਕੌਰਾ, ਲਸ਼ਮਣ ਸਿੰਘ ਸ਼ਾਬਰਾਂ, ਤਿਲਕ ਰਾਜ ਵਿਰਦੀ, ਮਦਨ ਸਿੰਘ, ਮਲਾਵਾ ਰਾਮ, ਗੁਰਮੁਖ ਸਿੰਘ, ਓ.ਪੀ ਲੂਥਰਾ, ਬਲਵੀਰ ਸਿੰਘ ਪੰਜਗਰਾਈਂ, ਚਰਨਜੀਤ ਭਲੈਟ, ਹਰਵਿੰਦਰ ਸਿੰਘ, ਗੁਰਦੇਵ ਰਾਮ, ਸ. ਸੋਹਣ ਸਿੰਘ ਆਦਿ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here