ਦਿੱਲੀ ਦੀ ਰੋਹਿਣੀ ਅਦਾਲਤ ‘ਚ ਗੋਲੀਬਾਰੀ, ਗੋਗੀ ਗੈਂਗ ਦੇ ਸਰਗਨਾ ਦੀ ਮੌਤ

    0
    137

    ਨਵੀਂ ਦਿੱਲੀ, (ਰਵਿੰਦਰ) :

    ਰਾਜਧਾਨੀ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਪੇਸ਼ੀ ਦੌਰਾਨ ਗੋਲੀਬਾਰੀ ਵਿੱਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇੰਨਾ ਹੀ ਨਹੀਂ, ਇਸ ਦੌਰਾਨ ਤਿੰਨ ਤੋਂ ਚਾਰ ਹੋਰ ਲੋਕਾਂ ਦੇ ਵੀ ਗੋਲੀ ਲੱਗਣ ਦੀਆਂ ਖ਼ਬਰਾਂ ਹਨ। ਇਸ ਦੇ ਨਾਲ ਹੀ ਇਸ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਰੋਹਿਣੀ ਅਦਾਲਤ ਅਤੇ ਪਰਿਸਰ ਵਿੱਚ ਹਲਚਲ ਮਚ ਗਈ ਹੈ। ਪੁਲਿਸ ਅਨੁਸਾਰ, ਟਿੱਲੂ ਗੈਂਗ ਨੇ ਜਿਤੇਂਦਰ ਗੋਗੀ ਦਾ ਕਤਲ ਕੀਤਾ ਹੈ। ਜਦੋਂ ਕਿ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਬਲਕਿ ਦੋ ਬਦਮਾਸ਼ਾਂ ਨੇ ਗੋਗੀ ‘ਤੇ ਹਮਲਾ ਕੀਤਾ ਸੀ।

    ਜਾਣਕਾਰੀ ਅਨੁਸਾਰ ਵਕੀਲ ਦੇ ਪਹਿਰਾਵੇ ਵਿੱਚ ਆਏ ਦੋ ਬਦਮਾਸ਼ਾਂ ਨੇ ਦਿੱਲੀ ਦੇ ਬਦਨਾਮ ਗੈਂਗਸਟਰ ਜਿਤੇਂਦਰ ਉਰਫ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਗੋਗੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਦਾਲਤ ‘ਚ ਹਮਲੇ ਦੌਰਾਨ ਪੁਲਿਸ ਨੇ ਗੋਗੀ ‘ਤੇ ਹਮਲਾ ਕਰਨ ਵਾਲਿਆਂ ‘ਤੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਰਾਹੁਲ ਸਮੇਤ ਇਕ ਹੋਰ ਬਦਮਾਸ਼, 50 ਹਜ਼ਾਰ ਇਨਾਮੀ ਗੈਂਗਸਟਰ ਮਾਰਿਆ ਗਿਆ।ਜਤਿੰਦਰ ਗੋਗੀ ਦਾ ਬਹੁਤ ਖੌਫ ਸੀ –

    ਮਸ਼ਹੂਰ ਬਦਮਾਸ਼ ਜਿਤੇਂਦਰ ਗੋਗੀ ਦੀ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਗੈਂਗਵਾਰ ਵਿੱਚ ਮੌਤ ਹੋ ਗਈ ਹੈ। ਗੋਗੀ ਬਹੁਤ ਹੀ ਬਦਨਾਮ ਬਦਮਾਸ਼ ਸੀ, ਜਿਸ ‘ਤੇ ਕਤਲ, ਜਬਰਦਸਤੀ ਅਤੇ ਪੁਲਿਸ ‘ਤੇ ਹਮਲਾ ਕਰਨ ਵਰਗੇ ਸਾਰੇ ਮਾਮਲੇ ਦਰਜ ਕੀਤੇ ਗਏ ਸਨ। ਜਦੋਂ ਕਿ ਉਸਨੂੰ ਦਿੱਲੀ ਪੁਲਿਸ ਦੀ ਟੀਮ ਨੇ ਪਿਛਲੇ ਸਾਲ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਸ ਦੇ ਨਾਲ ਤਿੰਨ ਹੋਰ ਸਾਥੀ ਵੀ ਗ੍ਰਿਫ਼ਤਾਰ ਕੀਤੇ ਗਏ ਸਨ। ਉਸ ਦੀ ਗ੍ਰਿਫ਼ਤਾਰੀ ਸਮੇਂ ਉਸ ‘ਤੇ ਲਗਭਗ 8 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

    LEAVE A REPLY

    Please enter your comment!
    Please enter your name here