ਸ਼ਰਾਬ ਦੀ ਹੋਮ ਡਿਲਵਰੀ ‘ਤੇ ਕੱਲ੍ਹ ਨੂੰ ਕੈਬਿਨੇਟ ਮੀਟਿੰਗ ‘ਚ ਫ਼ੈਸਲਾ ਲਿਆ ਜਾਵੇਗਾ- ਤ੍ਰਿਪਤ ਰਾਜਿੰਦਰ ਬਾਜਵਾ

    0
    134

    ਚੰਡੀਗੜ੍ਹ, ਜਨਗਾਥਾ ਟਾਇਮਜ਼ (ਸਿਮਰਨ)

    ਚੰਡੀਗੜ੍ਹ : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਹੋਮ ਡਿਲਵਰੀ ਉੱਤੇ ਕੱਲ੍ਹ ਨੂੰ ਕੈਬਿਨੇਟ ਮੀਟਿੰਗ ਵਿੱਚ ਫ਼ੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਕੈਬਨਿਟ ਵਿੱਚ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ 6000 ਕਰੋੜ ਰੁਪਏ ਦਾ ਮਾਲੀਆ ਲਿਆਉਂਦੀ ਹੈ, ਇਸ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਜ਼ਰੂਰਤ ਹੈ। ਸਿਹਤ ਵਿਭਾਗ ਨੂੰ ਪੈਸੇ ਦੀ ਲੋੜ ਹੈ ਇਸਲਈ ਸ਼ਰਾਬ ਉੱਤੇ ਟੈਕਸ ਲਗਾਉਣਾ ਚਾਹੀਦਾ ਹੈ।

    ਸਾਈਬਰ ਕ੍ਰਾਈਮ ਵਧੇਗਾ –

    ਦੂਜੇ ਪਾਸੇ ਡੀਐੱਸਪੀ ਸਾਈਬਰ ਰੁਪਿੰਦਰ ਕੌਰ ਨੇ ਦੱਸਿਆ ਕਿ ਜੇਕਰ ਸ਼ਰਾਬ ਦੀ ਹੌਮ ਡਿਲੀਵਰੀ ਵਧੀ ਤਾਂ ਸਾਈਬਰ ਕ੍ਰਾਈਮ ਵਧੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੀ ਮੀਡੀਆ ਵਿੱਚ ਹੀ ਆਨਲਾਈਨ ਹੋਮ ਡਿਲੀਵਰੀ ਵਿੱਚ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸਨ। ਜੇਕਰ ਕੋਈ ਫ਼ੋਨ ਕਰਕੇ ਓਟੀਪੀ ਜਾਂ ਸੀਵੀਵੀ ਮੰਗੇ ਤਾਂ ਸਮਝ ਲਵੋ ਕਿ ਧੋਖਾਧੜੀ ਚੱਲ ਰਹੀ ਹੈ।

    LEAVE A REPLY

    Please enter your comment!
    Please enter your name here