ਵੱਡਾ ਸਿਆਸੀ ਧਮਾਕਾ: 81 ਪਰਿਵਾਰ ਕਾਂਗਰਸ ਤੇ ਆਪ ਛੱਡ ਕੇ ਅਕਾਲੀ ਦਲ ਦੀ ਤੱਕੜੀ ‘ਚ ਤੁਲੇ

    0
    140

    ਬਠਿੰਡਾ, (ਰਵਿੰਦਰ) :

    ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਰਾਮਪੁਰਾ ਫੂਲ ਵਿੱਚ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਪਿੰਡ ਢਪਾਲੀ ਤੋਂ ਸਰਪੰਚ ਜਸਕਰਨ ਸਿੰਘ ਹੈਪੀ, ਜਗਸੀਰ ਦਾਸ ਸਰਕਲ ਪ੍ਰਧਾਨ ਬੀ ਸੀ ਵਿੰਗ, ਜੱਸਾ ਨੰਬਰਦਾਰ, ਸਮੂਹ ਜਥੇਬੰਦੀ, ਅਵਤਾਰ ਸਿੰਘ ਕੋਦਰ ਅਤੇ ਜਸਕਰਨ ਕੌਰ ਜੱਸੀ ਦੀ ਪ੍ਰੇਰਨਾ ਸਦਕਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਵਾਅਦਾ ਖਿਲਾਫੀ ਤੋਂ ਤੰਗ ਆ ਕੇ ਲਗਭਗ 81 ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ‘ਚ ਤੁਲੇ।

    ਗੁਰਪ੍ਰੀਤ ਸਿੰਘ ਮਲੂਕਾ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਵਿਸਵਾਸ਼ ਦਿਵਾਇਆ। ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਗਲਤ ਨੀਤੀਆਂ ਤੋਂ ਤੰਗ ਆ ਕੇ ਲੋਕ ਕਾਂਗਰਸ ਅਤੇ ਆਪ ਨੂੰ ਛੱਡ ਕੇ ਧੜਾ ਧੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਉਹ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ ਅਤੇ ਕੀਤਾ ਹੋਇਆ ਹਰ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।

    ਇਸ ਮੌਕੇ ਸਤਪਾਲ ਗਰਗ ਰਾਮਪੁਰਾ, ਲੱਖੀ ਜਵੰਧਾ ਭਾਈਰੂਪਾ, ਬੂਟਾ ਭਾਈਰੂਪਾ, ਦੀਪਾ ਘੋਲੀਆ, ਸੰਦੀਪ ਸਿੰਘ ਭੁੱਲਰ, ਭੋਲਾ ਸਿੰਘ ਢਪਾਲੀ, ਗੁਰਪ੍ਰੇਮ ਸਿੰਘ, ਦਰਸਨ ਸਿੰਘ, ਹਰਦੀਪ ਸਿੰਘ ਪੰਚ, ਕੁਲਦੀਪ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ, ਕਾਕਾ ਸਿੰਘ, ਸਾਊ ਸਿੰਘ, ਅੰਮ੍ਰਿਤ ਸ਼ਰਮਾ, ਚਰਨਜੀਤ ਚਰਨਾ, ਸਮੂਹ ਜਥੇਬੰਦੀ ਅਤੇ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।

    LEAVE A REPLY

    Please enter your comment!
    Please enter your name here