ਵਿੱਦਿਆ ਕਲਾ ਅਤੇ ਵਿਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਬੰਦਨਾ ਦੇ ਸੁਰ ਪੂਰੀ ਪ੍ਰਕ੍ਰਿਤੀ ਵਿੱਚ ਗੂੰਜਦੇ ਹਨ- ਸਾਧਵੀ ਰੁਕਮਣੀ ਭਾਰਤੀ

    0
    175

    ਹੁਸ਼ਿਆਰਪੁਰ(ਪਵਨ ) ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਸਥਾਨਿਕ ਗੌਤਮ ਨਗਰ, ਹੁਸ਼ਿਆਰਪੁਰ ਆਸ਼ਰਮ ਵਿੱਚ ਬਸੰਤ ਪੰਚਮੀ ਤੇ ਧਾਰਮਿਕ ਪ੍ਰੋਗ੍ਰਾਮ ਕੀਤਾ ਗਿਆ। ਸ਼੍ਰੀ ਗੁਰੂ ਆੂਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਿਕਾ ਸਾਧਵੀ ਰੁਕਮਣੀ ਭਾਰਤੀ ਜੀ ਨੇ ਆਪਣੇ ਪ੍ਰਵਚਨਾ ਵਿੱਚ ਕਿਹਾ ਵਿੱਦਿਆ ਕਲਾ ਜਾਂ ਵਿਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਬੰਦਨਾ ਦੇ ਸੁਰ ਪੂਰੀ ਪ੍ਰਕ੍ਰਿਤੀ ਵਿੱਚ ਗੂੰਜਦੇ ਹਨ। ਜਦੋਂ ਮਾਘ ਮਹੀਨੇ ਦੇ ਸ਼ੁਕਲ ਪਕਸ਼ ਦੀ ਪੰਚਮ ਤਰੀਕ ਤੇ ਬਸੰਤ ਪੰਚਮੀ ਦਾ ਤਿਉਹਾਰ ਅਉਂਦਾ ਹੈ। ਇਸੇ ਹੀ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ ਉੱਥੇ ਪ੍ਰਕ੍ਰਿਤੀ ਵੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਬਸ ਅੰਤ ਕਰੋ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਤੇ ਗੰਦੇ ਸੰਸਕਾਰਾਂ ਦਾ ਤਾਂ ਕਿ ਸਾਡੇ ਜੀਵਨ ਵਿੱਚ ਇੱਕ ਨਵੀਂ ਸਵੇਰ ਹੋਵੇ।ਅੱਗੇ ਸਾਧਵੀ ਜੀ ਨੇ ਕਿਹਾ ਕਿ ਪੰਚਮੀ ਨੂੰ ਵਿੱਦਿਆ ਜੰਯਤੀ ਵੀ ਕਿਹਾ ਜਾਂਦਾ ਹੈ। ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦਾ ਜਨਮ ਦਿਵਸ। ਮਾਂ ਸਰਸਵਤੀ ਪਰਮ ਚੇਤਨਾ ਹੈ ਜੋ ਸਾਡੀ ਬੁੱਧੀ ਤੇ ਮਨੋਵ੍ਰਿਤੀਆਂ ਨੂੰ ਸਹੀ ਮਾਰਗ ਦਿਖਾਉਂਦੀ ਹੈ। ਜੇਕਰ ਵੱਡੀ ਤੋਂ ਵੱਡੀ ਡੀਗਰੀ ਵੀ ਪ੍ਰਾਪਤ ਕਰ ਲਈ ਪਰ ਇਹ ਪਰਮ ਚੇਤਨਾ ਨਹੀਂ ਜਾਗੀ ਤਾਂ ਸਮਝ ਲੈਣਾ ਕਿ ਕਿ ਕੋਈ ਵਿੱਦਿਆ ਪ੍ਰਾਪਤ ਨਹੀਂ ਕੀਤੀ। ਜੇਕਰ ਅਸੀਂ ਦੇਖੀਏ ਕਿ ਸਾਡੀ ਸੰਸਕ੍ਰਿਤੀ ਵਿੱਚ ਵਿੱਦਿਆ ਤੇ ਵਿੱਦਿਆ ਦੇਵੀ ਸਰਸਵਤੀ ਦਾ ਸਵਰੂਪ ਕਿੰਨਾ ਸਕਾਰਾਤਮਕ ਸ਼ੁਧ, ਸੱਚਾ ਤੇ ਦਿਵਯ ਦਿਖਾਇਆਾ ਗਿਆ ਹੈ। ਦੂਜੇ ਪਾਸੇ ਅਸੀਂ ਪੜ੍ਹੇ -ਲਿਖੇ ਵਰਗ ਦੀ ਗੱਲ ਕਰੀਏ ਤਾਂ ਇਹ ਲਗਦਾ ਹੈ ਪੜ੍ਹਾਈ ਨੇ ਕਿੰਨਾ ਅੰਹਕਾਰੀ ਬਣਾ ਦਿੱਤਾ ਹੈ। ਸਵਾਰਥ,ਕ੍ਰੋਧ ਤੇ ਆਤਮ ਪ੍ਰਸੰਸਾ ਨੇ ਉਹਨਾਂ ਨੂੰ ਮਦਹੋਸ਼ ਕਰ ਦਿੱਤਾ ਹੈ। ਜੇਕਰ ਅਸੀਂ ਇਕਾਗਰ ਚਿੱਤ ਹੋ ਕੇ ਦੇਖੀਏ ਤਾਂ ਵਿੱਦਿਆ ਦਾ ਅਧਿਐਨ ਸਾਨੂੰ ਅਜਿਹਾ ਨਹੀਂ ਬਣਾ ਸਕਦਾ। ਸਾਡੇ ਸਾਸ਼ਤਰਾਂ ਦੇ ਅਨੁਸਾਰ ਇਹ ਵਿੱਦਿਆ ਕੇਵਲ ਕੋਰੀ ਸਿੱਖਿਆ ਨਹੀਂ ਹੈ, ਕੇਵਲ ਅੱਖਰਾਂ ਦਾ ਕੇਵਲ ਰਟਨ ਨਹੀਂ ਹੈ ਬਲਕਿ ਆਤਮ ਜਾਗਰਣ ਦੀ ਵਿਧੀ ਹੈ। ਇਸਨੂੰ ਪ੍ਰਾਪਤ ਕਰਨ ਤੋਂ ਬਾਅਦ ਸਾਡੇ ਬਾਹਰੀ ਵਿਕਾਸ ਦੇ ਨਾਲ ਨਾਲ ਅੰਦਰ ਦਾ ਵਿਕਾਸ ਵੀ ਹੋਵੇ ਭਾਵ ਦਇਆ,ਨਿਮਰਤਾ, ਸਹਿਨਸ਼ੀਲਤਾ,ਸਚਾਈ ਸਾਡੇ ਜੀਵਨ ਦਾ ਹਿੱਸਾ ਬਣ ਜਾਣ ਭਾਵ ਇਸ ਨੂੰ ਪ੍ਰਾਪਤ ਕਰ ਕੇ ਅਸੀਂ ਆਪਣਾ ਤੇ ਸਮਾਜ ਦਾ ਕਲਿਆਣ ਕਰ ਸਕੀਏ, ਸਮਾਜ ਵਿੱਚ ਪ੍ਰੇਮ ਤੇ ਸਾਝੀਵਾਲਤਾ ਨੂੰ ਪੈਦਾ ਕਰ ਸਕੀਏ।

    LEAVE A REPLY

    Please enter your comment!
    Please enter your name here