‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਬੋਲੇ ਪੀਐੱਮ ਮੋਦੀ ਇਥੇਨੋਲ 21ਵੀ ਸਦੀ ਦੇ ਭਾਰਤ ਦੀ ਪਹਿਲ

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼:(ਰਵਿੰਦਰ)

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਸ਼ਵ ਵਾਤਾਵਰਣ ਦਿਵਸ ’ਤੇ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਭਾਗ ਲੈ ਰਹੇ ਹਨ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ, ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਪੀਐੱਮ ਨੇ ਇਥੇਨੋਲ ਨੂੰ 21ਵੀਂ ਸਦੀ ਦੇ ਭਾਰਤ ਦੀ ਪ੍ਰਾਥਮਿਕਤਾ ਦੱਸਿਆ। ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਬਿਹਤਰ ਵਾਤਾਵਰਣ ਲਈ ਬਾਇਓ ਗੈਸ ਨੂੰ ਪ੍ਰਫੁੱਲਤ ਕਰਨਾ ਹੈ। ਆਪਣੇ ਸੰਬੋਧਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਨਾਲ ਇਥੇਨੋਲ ’ਤੇ ਵੀ ਗੱਲ ਕੀਤੀ।ਇਹ ਪ੍ਰੋਗਰਾਮ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ।

    ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਭਾਰਤ ਵਿਚ 2020 2025 ਦੌਰਾਨ ਇਥੇਨਾਲ ਨਾਲ ਸਬੰਧਤ ਰੋਡਮੈਪ ਬਾਰੇ ਮਾਹਰ ਕਮੇਟੀ ਦੀ ਰਿਪੋਰਟ ਜਾਰੀ ਕੀਤੀ। ਇਸ ਮੌਕੇ ਪੀਐੱਮ ਨੇ ਪੁਣੇ ਵਿਚ ਤਿੰਨ ਥਾਵਾਂ ’ਤੇ ਈ 100 ਦੇ ਸਟੇਸ਼ਨਾਂ ਦੇ ਇਕ ਪਾਇਲਟ ਪਰਿਯੋਜਨਾ ਦਾ ਸ਼ੁੱਭ ਆਰੰਭ ਕੀਤਾ।

    ਪੀਐੱਮ ਮੋਦੀ ਨੇ ਕਿਹਾ ਕਿ 7 8 ਸਾਲ ਪਹਿਲਾਂ ਭਾਰਤ ਵਿਚ ਇਥੇਨੋਲ ’ਤੇ ਚਰਚਾ ਵੀ ਦੁਰਲੱਭ ਸੀ ਪਰ ਹੁਣ ਇਥੇਨੋਲ ਭਾਰਤ ਦੀ 21ਵੀਂ ਸਦੀ ਦੀ ਪਹਿਲ ਨਾਲ ਜੁਡ਼ ਗਿਆ ਹੈ। ਇਸ ਵਾਤਾਵਰਣ ਦੇ ਨਾਲ ਨਾਲ ਕਿਸਾਨਾਂ ਦੇ ਜੀਵਨ ਦੀ ਵੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2025 ਤਕ ਪੈਟਰੋਲ ਵਿਚ 20 ਫ਼ੀਸਦ ਇਥੇਨੋਲ ਬਲੇਂਡਿੰਗ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ। 2014 ਤਕ ਔਸਤਨ ਸਿਰਫ਼ 1 1.5 ਫ਼ੀਸਦ ਇਥੇਨੋਲ ਬਲੈਂਡ ਕੀਤਾ ਜਾ ਰਿਹਾ ਸੀ ਅਤੇ ਅੱਜ ਇਹ ਕਰੀਬ 8.5 ਫ਼ੀਸਦ ’ਤੇ ਪਹੁੰਚ ਗਿਆ ਹੈ।

    ਪੀਐੱਮ ਨੇ ਕਿਹਾ ਕਲਾਈਮੇਟ ਚੇਂਜ ਕਾਰਨ ਜੋ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ, ਭਾਰਤ ਉਨ੍ਹਾਂ ਪ੍ਰਤੀ ਵੀ ਜਾਗਰੂਕ ਹੈ ਅਤੇ ਚੌਕਸੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ 6 7 ਸਾਲ ਵਿਚ ਰੀਨਿਊਏਬਲ ਐਨਰਜੀ ਦੇ ਮਾਮਲੇ ਵਿਚ ਭਾਰਤ ਅੱਜ ਦੁਨੀਆ ਦੇ ਟਾਪ 5 ਦੇਸ਼ਾਂ ਵਿਚ ਹੈ। ਇਨ੍ਹਾਂ ਵਿਚ ਵੀ ਸੂਰਜੀ ਊੁਰਜਾ ਦੀ ਸਮੱਰਥਾ ਨੂੰ ਬੀਤੇ 6 ਸਾਲ ਵਿਚ ਲਗਪਗ 15 ਗੁਣਾ ਵਧਾਇਆ ਗਿਆ ਹੈ।

    LEAVE A REPLY

    Please enter your comment!
    Please enter your name here