ਵਰਲਡ ਪੰਜਾਬੀ ਆਰਗਨਾਈਜੇਸ਼ਨ ਦੀ ਗ੍ਰਹਿ ਮੰਤਰੀ ਨੂੰ ਅਪੀਲ, ਕਾਬੁਲ ‘ਚੋਂ 257 ਸਿੱਖ-ਹਿੰਦੂ ਪਰਿਵਾਰਾਂ ਨੂੰ ਜਲਦ ਕੱਢਿਆ ਜਾਵੇ ਬਾਹਰ

    0
    140

    ਨਵੀਂ ਦਿੱਲੀ, (ਰੁਪਿੰਦਰ) :

    ਵਰਲਡ ਪੰਜਾਬੀ ਆਰਗਨਾਈਜੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੂੰ ਅਫਗਾਨਿਸਤਾਨ ‘ਚ ਬਦਤਰ ਹੁੰਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ 257 ਅਫਗਾਨ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਕਾਬੁਲ ਤੋਂ ਜਲਦ ਤੋਂ ਜਲਦ ਕੱਢਣ ਦੀ ਅਪੀਲ ਕੀਤੀ ਹੈ।

    ਸੰਗਠਨ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਅਫਗਾਨ ਮੂਲ ਦੇ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਵਾਪਸ ਲਿਆਉਣਾ ਜ਼ਰੂਰੀ ਹੈ, ਕਿਉਂਕਿ ਉਹਨਾਂ ਦੀ ਜਾਨ ਖਤਰੇ ‘ਚ ਹੈ। ਸਾਹਨੀ ਨੇ ਪਿਛਲੇ ਸਾਲ ਕਾਬੁਲ, ਗਜਨੀ, ਜਲਾਲਾਬਾਦ ਅਤੇ ਅਫਗਾਨਿਸਤਾਨ ਦੇ ਹੋਰ ਕਈ ਇਲਾਕਿਆਂ ਤੋਂ 500 ਸਿਖ ਅਤੇ ਹਿੰਦੂ ਪਰਿਵਾਰਾਂ ਨੂੰ ਕੱਢਣ ਲਈ 3 ਜਹਾਜ ਭੇਜੇ ਸਨ।ਤਾਲਿਬਾਨ ਦਾ 4 ਹੋਰ ਪ੍ਰਾਂਤਾਂ ‘ਤੇ ਕਬਜ਼ਾ –

    ਅਫਗਾਨਿਸਤਾਨ ਵਿੱਚ ਦੋ ਦਸ਼ਕ ਤੋਂ ਜਾਰੀ ਜੰਗ ਨਾਲ ਅਮਰੀਕੀ ਅਤੇ ਨਾਟੋ ਬਲਾਂ ਦੀ ਰਸਮੀ ਰੂਪ ਨਾਲ ਵਾਪਸੀ ਦੇ ਸਿਰਫ਼ ਕੁੱਝ ਹਫ਼ਤੇ ਪਹਿਲਾਂ ਤਾਲਿਬਾਨ ਨੇ ਸ਼ੁੱਕਰਵਾਰ ਨੂੰ ਚਾਰ ਹੋਰ ਪ੍ਰਾਂਤਾਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ ਕਰਦੇ ਹੋਏ ਦੇਸ਼ ਦੇ ਸਮੁੱਚੇ ਦੱਖਣ ਭਾਗ ‘ਤੇ ਆਪਣਾ ਕਾਬੂ ਸਥਾਪਤ ਕਰ ਲਿਆ ਅਤੇ ਹੌਲੀ-ਹੌਲੀ ਕਾਬਲ ਵੱਲ ਵੱਧ ਰਿਹਾ ਹੈ। ਪਿਛਲੇ 24 ਘੰਟੇ ਵਿੱਚ ਦੇਸ਼ ਦੇ ਦੂਜੇ ਅਤੇ ਤੀਸਰੇ ਸਭ ਤੋਂ ਵੱਡੇ ਸ਼ਹਿਰ- ਪੱਛਮ ਵਿੱਚ ਹੇਰਾਤ ਅਤੇ ਦੱਖਣ ਵਿੱਚ ਕੰਧਾਰ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਹੇਲਮੰਦ ਪ੍ਰਾਂਤ ਦੀ ਰਾਜਧਾਨੀ ਲਸ਼ਕਰਗਾਹ ‘ਤੇ ਕਬਜ਼ਾ ਕਰ ਲਿਆ ਹੈ।

     

    LEAVE A REPLY

    Please enter your comment!
    Please enter your name here