‘ਭ੍ਰਿਸ਼ਟ ਪੁਲਿਸ ਅਧਿਕਾਰੀਆਂ’ ਦੀ ਮਦਦ ਨਾਲ ਹੋਇਆ ਸੀ ਪਠਾਨਕੋਟ ਅੱਤਵਾਦੀ ਹਮਲਾ’

    0
    143

    ਨਵੀਂ ਦਿੱਲੀ, (ਰਵਿੰਦਰ) :

    ਭਾਰਤੀ ਹਵਾਈ ਫੌਜ ਦੇ ਪਠਾਨਕੋਟ ਏਅਰਬੇਸ ਉਤੇ 2016 ਦੇ ਅੱਤਵਾਦੀ ਹਮਲੇ ਬਾਰੇ ਅਹਿਮ ਦਾਅਵੇ ਕਰਨ ਵਾਲੀ ਇੱਕ ਨਵੀਂ ਕਿਤਾਬ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਲੇ ਤੋਂ ਪਹਿਲਾਂ ਸ਼ੱਕੀ ‘ਸਥਾਨਕ ਭ੍ਰਿਸ਼ਟ ਪੁਲਿਸ ਅਧਿਕਾਰੀਆਂ’ ਨੇ ਬਿਨਾਂ ਨਿਗਰਾਨੀ ਵਾਲੀ ਜਗ੍ਹਾ ਦੀ ਪਛਾਣ ਕੀਤੀ ਸੀ, ਜਿਸ ਦੀ ਵਰਤੋਂ ਅੱਤਵਾਦੀਆਂ ਨੇ ਹਥਿਆਰ, ਗ੍ਰਨੇਡ, ਮੋਰਟਾਰ ਅਤੇ ਏਕੇ -47 ਲੁਕਾਉਣ ਲਈ ਕੀਤੀ ਸੀ।

    ਇਹ ਦਾਅਵਾ ਦੋ ਵਿਦੇਸ਼ੀ ਪੱਤਰਕਾਰਾਂ – ਐਡਰਿਅਨ ਲੇਵੀ ਅਤੇ ਕੈਥੀ ਸਕੌਟ -ਕਲਾਰਕ ਨੇ ਆਪਣੀ ਕਿਤਾਬ ‘ਸਪਾਈ ਸਟੋਰੀਜ਼: ਇਨਸਾਈਡ ਦਿ ਸੀਕ੍ਰੇਟ ਵਰਲਡ ਆਫ਼ ਦ ਰੌਅ ਅਤੇ ਆਈਐਸਆਈ’ ਵਿੱਚ ਕੀਤਾ ਹੈ।

    2 ਜਨਵਰੀ, 2016 ਨੂੰ ਭਾਰਤੀ ਫੌਜ ਦੀ ਵਰਦੀ ਪਹਿਨੇ ਬੰਦੂਕਧਾਰੀਆਂ ਦਾ ਇੱਕ ਸਮੂਹ ਭਾਰਤ-ਪਾਕਿਸਤਾਨ ਪੰਜਾਬ ਸਰਹੱਦ ਉਤੇ ਰਾਵੀ ਨਦੀ ਦੇ ਰਸਤੇ ਹੁੰਦਾ ਹੋਇਆ ਭਾਰਤੀ ਵਾਲੇ ਪਾਸੇ ਵੱਲ ਵਧਿਆ ਅਤੇ ਇੱਥੇ ਕੁੱਝ ਵਾਹਨਾਂ ਉਤੇ ਕਬਜ਼ਾ ਵਿਚ ਲਿਆ ਤੇ ਪਠਾਨਕੋਟ ਏਅਰ ਫੋਰਸ ਵੱਲ ਵਧ ਗਏ। ਇਸ ਤੋਂ ਬਾਅਦ ਇੱਕ ਕੰਧ ਨੂੰ ਪਾਰ ਕਰਦੇ ਹੋਏ ਉਹ ਰਿਹਾਇਸ਼ੀ ਕੰਪਲੈਕਸ ਵੱਲ ਵਧੇ ਅਤੇ ਇੱਥੋਂ ਹੀ ਪਹਿਲੀ ਗੋਲਾਬਾਰੀ ਸ਼ੁਰੂ ਹੋਈ। ਚਾਰ ਹਮਲਾਵਰ ਮਾਰੇ ਗਏ ਅਤੇ ਤਿੰਨ ਭਾਰਤੀ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਹੋ ਗਏ। ਇੱਕ ਦਿਨ ਬਾਅਦ, ਆਈਈਡੀ ਧਮਾਕੇ ਵਿੱਚ ਚਾਰ ਭਾਰਤੀ ਸੈਨਿਕ ਸ਼ਹੀਦ ਹੋ ਗਏ। ਸੁਰੱਖਿਆ ਬਲਾਂ ਨੂੰ ਯਕੀਨ ਦਿਵਾਉਣ ਵਿੱਚ ਤਿੰਨ ਦਿਨ ਲੱਗ ਗਏ ਕਿ ਸਥਿਤੀ ਹੁਣ ਉਨ੍ਹਾਂ ਦੇ ਕੰਟਰੋਲ ਵਿੱਚ ਹੈ।ਪਠਾਨਕੋਟ ਹਮਲੇ ਬਾਰੇ ਪੱਤਰਕਾਰਾਂ ਨੇ ਲਿਖਿਆ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ 350 ਕਿਲੋਗ੍ਰਾਮ ਵਿਸਫੋਟਕਾਂ ਲਈ ਭੁਗਤਾਨ ਕੀਤਾ ਸੀ ਪਰ ਉਸ ਦੀ ਖ਼ਰੀਦ ਭਾਰਤ ਹੋਈ ਅਤੇ ਇਹ ਮੁਹੱਈਆ ਕਰਵਾਉਣ ਵਾਲੇ ਭਾਰਤ ਵਿੱਚ ਅੱਤਵਾਦੀਆਂ ਦੀ ਉਡੀਕ ਕਰ ਰਹੇ ਸਨ। ਇਸ ਵਿੱਚ ਕਿਹਾ ਗਿਆ ਹੈ, “ਭ੍ਰਿਸ਼ਟ ਪੁਲਿਸ ਅਫਸਰਾਂ ਅਤੇ ਹੋਰ ਭਾਰਤੀ ਸਹਿਯੋਗੀਆਂ ‘ਤੇ ਅੱਤਵਾਦੀਆਂ ਦੀ ਲੁਕਣਗਾਹ ਦੀ ਨਿਸ਼ਾਨਦੇਹੀ ਕਰ ਦੇ ਰੱਖਣ ਦਾ ਸ਼ੱਕੀ ਸੀ।

    “ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਵਿੱਚੋਂ ਇੱਕ ਨੇ ਉਸ ਖੇਤਰ ਦਾ ਪਤਾ ਲਗਾਇਆ ਜਿੱਥੇ ਬਹੁਤ ਸਾਰੇ ਅਸੁਰੱਖਿਅਤ ਪੁਆਇੰਟ ਸਨ- ਫਲੱਡ ਲਾਈਟਾਂ ਇੱਥੇ ਥੱਲੇ ਸਨ ਅਤੇ ਸੀਸੀਟੀਵੀ ਕੈਮਰੇ ਦੀ ਕਵਰੇਜ ਨਹੀਂ ਸੀ। ਇੱਥੇ ਕਿਸੇ ਕਿਸਮ ਦਾ ਕੋਈ ਨਿਗਰਾਨੀ ਉਪਕਰਣ ਨਹੀਂ ਸੀ ਅਤੇ ਅਹਾਤੇ ਦੀ ਕੰਧ ਦੇ ਕੋਲ ਇੱਕ ਵੱਡਾ ਦਰੱਖਤ ਸੀ, ਜਿਸ ਦੀ ਲਿਖਤੀ ਰਿਪੋਰਟ ਵਿੱਚ ਸੁਰੱਖਿਆ ਖਤਰੇ ਵਜੋਂ ਪਛਾਣ ਕੀਤੀ ਗਈ ਸੀ।

    LEAVE A REPLY

    Please enter your comment!
    Please enter your name here