ਲੁਧਿਆਣਾ ‘ਚ ਵਾਪਰਿਆ ਵੱਡਾ ਹਾਦਸਾ- ਫੈਕਟਰੀ ਦਾ ਸ਼ੈੱਡ ਡਿੱਗਿਆ, ਮਲਬੇ ਹੇਠ ਫਸੇ ਮਜ਼ਦੂਰ

    0
    138

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਦੇ ਡਾਬਾ ਰੋਡ ਉੱਤੇ ਬਾਬਾ ਮੁਕੰਦ ਸਿੰਘ ਨਗਰ ਵਿੱਚ ਇੱਕ ਬਿਲਡਿੰਗ ਨੂੰ ਜੇੱਕ ਲਾ ਕੇ ਉੱਪਰ ਚੁੱਕ ਰਹੇ ਮਜ਼ਦੂਰ ਬਿਲਡਿੰਗ ਦੇ ਡਿਗਣ ਕਾਰਨ ਹੇਠ ਦਬ ਗਏ। ਪਤਾ ਚੱਲਿਆ ਹੈ ਕਿ 40 ਦੇ ਕਰੀਬ ਮਜ਼ਦੂਰ ਇਸ ਬਿਲਡਿੰਗ ਨੂੰ ਜੈੱਕ ਲਾ ਕੇ ਲਿਫਟ ਕਰ ਰਹੇ ਸੀ ਜਦੋਂ ਇਹ ਹਾਦਸਾ ਵਾਪਰਿਆ।ਮੌਕੇ ਉੱਤੇ ਪਹੁੰਚੇ ਬਚਾਅ ਕਾਰਜ ਟੀਮਾਂ ਤੇ ਸਥਾਨਕ ਲੋਕਾਂ ਨੇ ਕਈ ਮਜ਼ਦੂਰ ਮਲਬੇ ਹੇਠੋਂ ਕੱਢ ਲਏ ਨੇ ਪਰ ਹਾਲੇ ਵੀ 4 ਤੋਂ 5 ਮਜ਼ਦੂਰ ਮਲਬੇ ਹੇਠ ਹੀ ਦਬੇ ਦੱਸੇ ਜਾ ਰਹੇ ਨੇ। ਮੌਕੇ ਉੱਤੇ ਡੀ.ਸੀ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here