ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਏਟੀਐੱਮ ਕੱਟ ਕੇ 27 ਲੱਖ ਲੈ ਹੋਏ ਰਫੂਚੱਕਰ

    0
    148

    ਲੁਧਿਆਣਾ, ਜਨਗਾਥਾ ਟਾਈਮਜ਼: (ਰੁਪਿੰਦਰ)

    ਸਮਰਾਲਾ ’ਚ ਬੁੱਧਵਾਰ ਤੜਕੇ ਸਵੇਰੇ ਕਾਰ ਸਵਾਰ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਐੱਚ.ਡੀ.ਐਫ. ਸੀ. ਬੈਂਕ ਦੇ ਏ.ਟੀ.ਐੱਮ. ’ਚੋਂ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਹ ਲੁੱਟ ਦੀ ਵੱਡੀ ਘਟਨਾ ਬੈਂਕ ਦੀ ਨੇੜਲੇ ਪਿੰਡ ਲੱਲ ਕਲਾਂ ਦੀ ਬ੍ਰਾਂਚ ਵਿਖੇ ਤੜਕੇ ਤਿੰਨ ਵਜੇ ਹੋਈ ਹੈ। ਪੁਲਿਸ ਸੂਤਰਾਂ ਤੋਂ ਪ੍ਰਾਪਤ ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਿੰਡ ਦੇ ਬਾਹਰ ਨੀਲੋਂ ਪੁਲ ਨੇੜੇ ਸ਼ਾਪਿੰਗ ਮਾਰਕਿਟ ‘ਚ ਸਥਾਪਿਤ ਇਸ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐੱਮ. ’ਤੇ ਇੱਕ ਕਾਰ ‘ਚ ਸਵਾਰ ਤਿੰਨ ਲੁਟੇਰੇ ਤੜਕੇ ਕਰੀਬ 3 ਵਜੇ ਆਏ।

    ਇਨ੍ਹਾਂ ਲੁਟੇਰਿਆਂ ਨੇ ਗੈਸ ਕਟਰ ਨਾਲ ਏ.ਟੀ.ਐੱਮ. ਨੂੰ ਕੱਟਦੇ ਹੋਏ ਉਸ ‘ਚ ਰੱਖੀ 26 ਲੱਖ 37 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਸ ਬੈਂਕ ਦੇ ਏ.ਟੀ.ਐੱਮ. ’ਤੇ ਕੋਈ ਵੀ ਗਾਰਡ ਨਿਯੁਕਤ ਨਹੀਂ ਸੀ ਅਤੇ ਇਸ ਲੁੱਟ ਦੀ ਘਟਨਾ ਦਾ ਵੀ ਕਾਫੀ ਦੇਰ ਬਾਅਦ ਬੈਂਕ ਖੁੱਲ੍ਹਣ ’ਤੇ ਹੀ ਪਤਾ ਲੱਗਿਆ।

    ਘਟਨਾ ਦਾ ਪਤਾ ਲੱਗਦੇ ਹੀ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ ਹਨ ਅਤੇ ਬੈਂਕ ਸਮੇਤ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪੁਲਸ ਵੱਲੋਂ ਖੰਗਾਲੀ ਜਾ ਰਹੀ ਹੈ।

     

    LEAVE A REPLY

    Please enter your comment!
    Please enter your name here