ਕਿਸਾਨਾਂ ਵੱਲੋਂ ਕੇਂਦਰ ਦੀ ਸਰਕਾਰੀ ਰੋਟੀ ਖਾਣ ਤੋਂ ਇਨਕਾਰ

    0
    117

    ਨਵੀਂ ਦਿੱਲੀ, ਜਨਗਾਥਾ ਟਾਈਮਜ਼: (ਰਵਿੰਦਰ)

    ਕਿਸਾਨਾਂ ਦੀ ਚੱਲ ਰਹੀ ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ ਹੋਈ ਲੰਚ ਬ੍ਰੇਕ ‘ਚ ਕਿਸਾਨਾਂ ਨੇ ਸਰਕਾਰੀ ਲੰਚ ਕਰਨ ਤੋਂ ਇਨਕਾਰ ਕਰ ਦਿੱਤਾ। ਮੌਕੇ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਵਿਗਿਆਨ ਭਵਨ ਅੰਦਰ ਅੰਦੋਲਨ ‘ਚੋਂ ਇੱਕ ਐਂਬੂਲੈਂਸ ਕਿਸਾਨਾਂ ਲਈ ਲੰਗਰ ਲੈ ਕੇ ਪਹੁੰਚੀ।

    ਕਿਸਾਨਾਂ ਨੇ ਸਰਕਾਰ ਦੀ ਚਾਹ ਤੱਕ ਵੀ ਨਹੀਂ ਪੀਤੀ ਤੇ ਉਨ੍ਹਾਂ ਮੰਤਰੀਆਂ ਨੂੰ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਹਿਲੇ ਦੌਰ ਦੀ ਮੀਟਿੰਗ ਖ਼ਤਮ ਹੋ ਚੁੱਕੀ ਹੈ ਤੇ ਹੁਣ ਬ੍ਰੇਕ ਤੋਂ ਬਾਅਦ ਕਿਸਾਨਾਂ ਨਾਲ ਦੂਜੇ ਦੌਰ ਦੀ ਮੀਟਿੰਗ ਹੋਵੇਗੀ।

    LEAVE A REPLY

    Please enter your comment!
    Please enter your name here