ਲਾਕਡਾਊਨ ਵਿੱਚ ਗੁਆਂਢਣ ਨੂੰ ਬਾਈਕ ਸਿਖਾ ਰਿਹਾ ਸੀ ਨੌਜਵਾਨ, ਪੁਲਿਸ ਨੇ ਕੱਟਿਆ 3500 ਦਾ ਚਲਾਨ !

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਆਗਰਾ ਦੇ ਐੱਮਜੀ ਰੋਡ ‘ਤੇ ਵੀਰਵਾਰ ਨੂੰ ਗੁਆਂਢਣ ਨੂੰ ਮੋਟਰ ਸਾਈਕਲ ਚਲਾਉਣਾ ਸਿਖਾਉਣਾ ਇੱਕ ਨੌਜਵਾਨ ਨੂੰ ਭਾਰੀ ਪੈ ਗਿਆ। ਬਾਈਕ ਹਰੀਪ੍ਰਵਤ ਚੌਰਾਹੇ ‘ਤੇ ਬੇਕਾਬੂ ਹੋ ਗਈ. ਬਾਈਕ ‘ਤੇ ਮਗਰ ਬੈਠੇ ਨੌਜਵਾਨ ਨੇ ਕਿਸੇ ਤਰ੍ਹਾਂ ਬ੍ਰੇਕ ਲੱਗਾ ਦਿੱਤੀ। ਉਨ੍ਹਾਂ ਦੀ ਇਸ ਕਾਰਵਾਈ ਨੂੰ ਵੇਖ ਕੇ ਚੌਰਾਹੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਪਹੁੰਚ ਗਏ। ਮੋਟਰ ਸਾਈਕਲ ਦੇ ਕਾਗ਼ਜ਼, ਲਾਇਸੈਂਸ ਅਤੇ ਹੈਲਮਟ ਦੀ ਅਣਹੋਂਦ ਵਿਚ 3500 ਰੁਪਏ ਦੇ ਚਲਾਨ ਕੱਟੇ ਗਏ।

    ਨਿਊ ਆਗਰਾ ਖੇਤਰ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਮਾਰ ਸੀ। ਇਸ ਲਈ ਜ਼ਿਲ੍ਹਾ ਹਸਪਤਾਲ ਦਵਾਈ ਲੈਣ ਗਈ ਸੀ। ਉਹ ਗੁਆਂਢੀ ਨੌਜਵਾਨ ਨੂੰ ਆਪਣੇ ਨਾਲ ਲੈ ਗਈ। ਉਹ ਰਿਸ਼ਤੇ ਵਿਚ ਉਸ ਦਾ ਭਰਾ ਲੱਗਦਾ ਹੈ, ਦੋਵੇਂ ਮੋਟਰ ਸਾਈਕਲ ਰਾਹੀਂ ਜ਼ਿਲ੍ਹਾ ਹਸਪਤਾਲ ਗਏ ਸਨ।

    ਹਾਲਾਂਕਿ, ਜਦੋਂ ਡਾਕਟਰ ਨਹੀਂ ਮਿਲਿਆ ਤਾਂ ਉਹ ਘਰ ਵਾਪਸ ਜਾ ਰਹੀ ਸੀ। ਰਸਤੇ ਵਿਚ ਉਕਤ ਨੌਜਵਾਨ ਨੇ ਮੋਟਰ ਸਾਈਕਲ ਚਲਾਉਣਾ ਸਿਖਾਉਣਾ ਸ਼ੁਰੂ ਕਰ ਦਿੱਤਾ। ਔਰਤ ਬਾਈਕ ਨੂੰ ਚੌਰਾਹੇ ‘ਤੇ ਲੈ ਆਈ। ਚੌਰਾਹੇ ‘ਤੇ ਬਾਈਕ ਬੇਕਾਬੂ ਹੋ ਗਈ। ਨੌਜਵਾਨ ਨੇ ਕਿਸੇ ਤਰ੍ਹਾਂ ਬਰੇਕ ਲੱਗਾ ਕੇ ਮੋਟਰਸਾਈਕਲ ਨੂੰ ਰੋਕ ਲਿਆ। ਇਹ ਦੇਖ ਕੇ ਪੁਲਿਸ ਵੀ ਉਨ੍ਹਾਂ ਕੋਲ ਪਹੁੰਚ ਗਈ। ਪੁਲਿਸ ਵਾਲਿਆਂ ਨੇ ਨੌਜਵਾਨ ਕੋਲੋਂ ਬਾਈਕ ਦੇ ਕਾਗ਼ਜ਼ਾਤ ਅਤੇ ਡਰਾਈਵਿੰਗ ਲਾਇਸੈਂਸ ਮੰਗੇ। ਉਹ ਨਹੀਂ ਦਿਖਾ ਸਕਿਆ। ਉਸੇ ਸਮੇਂ, ਔਰਤ ਨੂੰ ਘਰ ਤੋਂ ਬਾਹਰ ਆਉਣ ਦਾ ਕਾਰਨ ਪੁੱਛਿਆ, ਔਰਤ ਡਾਕਟਰ ਕੋਲ ਜਾਨ ਦੀ ਗੱਲ ਕਹਿਣ ਲੱਗੀ।

    ਪੁਲਿਸ ਵਾਲਿਆਂ ਨੂੰ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਹੋਇਆ। ਦਵਾਈ ਦਾ ਕੋਈ ਪਰਚਾ ਵੀ ਨਹੀਂ ਸੀ। ਉਸ ਕੋਲ ਹੈਲਮਟ ਵੀ ਨਹੀਂ ਸੀ। ਟ੍ਰੈਫਿਕ ਪੁਲਿਸ ਵਾਲਿਆਂ ਨੇ ਸਾਈਕਲ ਦਾ 3500 ਦਾ ਚਲਾਨ ਕੱਟ ਦਿੱਤਾ। ਕਾਫ਼ੀ ਸਮੇਂ ਤਕ ਔਰਤ ਅਤੇ ਨੌਜਵਾਨ ਪੁਲਿਸ ਨੂੰ ਚਲਾਨ ਨਾ ਕੱਟਣ ਲਈ ਕਹਿੰਦੇ ਰਹੇ ਪਰ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ।

    LEAVE A REPLY

    Please enter your comment!
    Please enter your name here