ਲਾਕਡਾਊਨ ਦੌਰਾਨ ਬਾਂਦਰਾ ਸਟੇਸ਼ਨ ‘ਤੇ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਮਜ਼ਦੂਰ!

    0
    136

    ਮੁੰਬਈ, ਜਨਗਾਥਾ ਟਾਇਮਜ਼ : (ਸਿਮਰਨ)

    ਮੁੰਬਈ : ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਤਿੰਨ ਮਈ ਤੱਕ ਲਾਕਡਾਊਨ ਵਧਾਇਆ ਗਿਆ ਹੈ ਪਰ ਮੁੰਬਈ ‘ਚ ਲਾਕਡਾਊਨ ਦਾ ਭਾਰੀ ਉਲੰਘਣ ਸਾਹਮਣੇ ਆਇਆ ਹੈ।  ਇਸ ਦੌਰਾਨ ਬਾਂਦਰਾ ਸਟੇਸ਼ਨ ‘ਤੇ ਸੈਂਕੜੇ ਮਜ਼ਦੂਰ ਇਕੱਠੇ ਹੋ ਗਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇੰਨੇ ਸਾਰੇ ਲੋਕਾਂ ਨੂੰ ਸੜਕ ‘ਤੇ ਆਉਣ ਨਾਲ ਕੋਰੋਨਾ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ। ਇਹ ਸਾਰੇ ਪ੍ਰਵਾਸੀ ਮਜ਼ਦੂਰ ਦਿਹਾੜੀ ਮਜ਼ਦੂਰ ਹਨ।

    ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦੇ ਲਾਕਡਾਊਨ ਵਧਾਉਣ ਦੇ ਐਲਾਨ ਮਗਰੋਂ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਸੜਕਾਂ ‘ਤੇ ਆ ਗਏ ਅਤੇ ਕਹਿਣ ਲੱਗੇ ਕਿ ਉਹ ਅਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਾਂ। ਉਨ੍ਹਾਂ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ। ਮਜ਼ਦੂਰਾਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਹੈ।

    LEAVE A REPLY

    Please enter your comment!
    Please enter your name here