ਮੰਡੀ ‘ਚ ਫ਼ਸਲ ਲਿਆਉਣ ਵਾਲਾ ਕਰਨੈਲ ਬਣਿਆ ਪੰਜਾਬ ਦਾ ਪਹਿਲਾ ਕਿਸਾਨ :

    0
    125

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਅੱਜ 15 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਕੋਈ ਨਾ ਕੋਈ ਕਿਸਾਨ ਮੰਡੀ ਵਿੱਚ ਸਭ ਤੋਂ ਪਹਿਲਾ ਫ਼ਸਲ ਲੈ ਕੇ ਪੰਜਾਬ ਦਾ ਪਹਿਲਾ ਕਿਸਾਨ ਬਣਦਾ ਹੈ। ਅੱਜ ਵੀ ਇਹ ਮਾਣ ਘੱਟਰ ਸਰਾਏਂ ਪਿੰਡ ਦੇ ਕਿਸਾਨ ਕਰਨੈਲ ਸਿੰਘ ਹਾਸਲ ਕੀਤਾ ਹੈ। ਉਹ ਮੰਡੀ ਵਿੱਚ ਸਰਕਾਰੀ ਨਿਯਮਾਂ ਮੁਤਾਬਿਕ ਪੰਜਾਬ ਵਿੱਚ ਸਭ ਤੋਂ ਪਹਿਲਾਂ ਫ਼ਸਲ ਲੈ ਕੇ ਆਇਆ ਹੈ। ਇਸ ਕਿਸਾਨ ਦੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਸ਼ੰਸਾ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।

    ਸੀਐੱਮ ਕੈਪਟਨ ਨੇ ਕਿਹਾ ਕਿ ‘ਅੱਜ ਤੋਂ ਪੰਜਾਬ ਭਰ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਣਕ ਵੇਚਣ ਲਈ ਪੰਜਾਬ ਭਰ ਤੋਂ ਪਹਿਲੇ ਕਿਸਾਨ ਕਰਨੈਲ ਸਿੰਘ ਜੀ ਜੋ ਕਿ ਘੱਗਰ ਸਰਾਏਂ ਪਿੰਡ ਦੇ ਹਨ ਉਹ ਮੰਡੀ ਮਾਰਕਿਟ ਵਿੱਚ ਪਹੁੰਚੇ। ਮੈਂ ਹਮੇਸ਼ਾ ਦੀ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਜਿਵੇਂ ਹਰ ਵਾਰ ਉਨ੍ਹਾਂ ਦੀ ਫ਼ਸਲ ਦੀ ਸਮੇਂ ਸਿਰ ਚੁੱਕਾਈ ਤੇ ਅਦਾਇਗੀ ਦਾ ਧਿਆਨ ਰੱਖਿਆ ਗਿਆ ਹੈ ਇਸ ਵਾਰ ਵੀ ਧਿਆਨ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਫ਼ਸਲ ਦੀ ਸਮੇਂ ਦੀ ਸਿਰ ਚੁੱਕਾਈ ਤੇ ਅਦਾਇਗੀ ਕੀਤੀ ਜਾਵੇਗੀ।’

    LEAVE A REPLY

    Please enter your comment!
    Please enter your name here