ਰੇਲਵੇ ਮੰਤਰਾਲੇ ਦਾ ਵੱਡਾ ਫ਼ੈਸਲਾ, ਕੱਲ੍ਹ ਤੋਂ 15 ਰੂਟਸ ਤੇ ਦੌੜਣਗੀਆਂ ਟਰੇਨਾਂ :

    0
    153

    ਨਵੀਂ ਦਿੱਲੀ, ਜਨਗਾਥਾ ਟਾਇਮਜ਼, (ਸਿਮਰਨ)

    ਨਵੀਂ ਦਿੱਲੀ : ਦੇਸ਼ ਵਿੱਚ ਚੱਲ ਰਹੇ ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਰੇਲਵੇ ਮੰਤਰਾਲੇ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਕੱਲ ਯਾਨੀ 12 ਮਈ ਤੋਂ 15 ਚੁਣੇ ਰੂਟਾਂ ‘ਤੇ ਟਰੇਨਾਂ ਚੱਲਣਗੀਆਂ। ਯਾਤਰਾ ਲਈ ਅੱਜ ਸ਼ਾਮ 4 ਵਜੇ ਤੋਂ ਆਈਆਰਸੀਟੀਸੀ ਦੀ ਵੈਬਸਾਈਟ ‘ਤੇ ਆਨਲਾਈਨ ਬੁਕਿੰਗ ਸ਼ੁਰੂ ਹੋਵੇਗੀ। ਰੇਲਵੇ ਨੇ ਰੇਲ ਰਾਹੀਂ ਯਾਤਰਾ ਕਰਨ ਲਈ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਯਾਤਰੀ ਨੂੰ ਯਾਤਰਾ ਤੋਂ ਇਕ ਘੰਟਾ ਪਹਿਲਾਂ ਸਟੇਸ਼ਨ ਜਾਣਾ ਪਵੇਗਾ। ਰੇਲਵੇ ਨੇ ਕਿਹਾ ਹੈ ਕਿ ਹੁਣ ਏਸੀ ਕੋਚਾਂ ‘ਚ ਕੰਬਲ ਸ਼ੀਟ ਅਤੇ ਤੌਲੀਏ ਨਹੀਂ ਮਿਲਣਗੇ। ਦੇਸ਼ ਪੱਧਰੀ ਤਾਲਾਬੰਦੀ ਕਾਰਨ 25 ਮਾਰਚ ਤੋਂ ਸਾਰੀਆਂ ਯਾਤਰੀ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

    ਟਿਕਟਾਂ ਕਾਊਂਟਰ ਤੋਂ ਉਪਲੱਬਧ ਨਹੀਂ ਹੋਣਗੀਆਂ :

    ਰੇਲਵੇ ਸਟੇਸ਼ਨਾਂ ‘ਤੇ ਟਿਕਟ ਬੁਕਿੰਗ ਵਿੰਡੋ ਬੰਦ ਰਹੇਗੀ, ਪਲੇਟਫਾਰਮ ਟਿਕਟ ਸਮੇਤ ਕੋਈ ਕਾਊਂਟਰ ਟਿਕਟ ਜਾਰੀ ਨਹੀਂ ਕੀਤੀ ਜਾਏਗੀ। ਇਨ੍ਹਾਂ ਰੇਲ ਗੱਡੀਆਂ ‘ਚ ਸੀਟਾਂ ਰਾਖਵੇਂ ਰੱਖਣ ਵਾਲੇ ਯਾਤਰੀਆਂ ਨੂੰ ਰਵਾਨਗੀ ਦੇ ਸਮੇਂ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ।

    ਫ਼ਿਲਹਾਲ ਕਿੱਥੇ-ਕਿੱਥੇ ਜਾਣਗੀਆਂ ਟਰੇਨਾਂ?

    ਇਹ ਵਿਸ਼ੇਸ਼ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ ਅਤੇ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੂਵਨੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ-ਤਵੀ ਲਈ ਜਾਣਗੀਆਂ।

    ਯਾਤਰਾ ‘ਚ ਮਾਸਕ ਪਾਉਣਾ ਅਤੇ ਸਿਹਤ ਜਾਂਚ ਲਾਜ਼ਮੀ ਹੋਵੇਗੀ :

    ਯਾਤਰੀਆਂ ਲਈ ਰਵਾਨਗੀ ਬਿੰਦੂ ‘ਤੇ ਮਾਸਕ ਅਤੇ ਸਿਹਤ ਜਾਂਚ ਕਰਨਾ ਲਾਜ਼ਮੀ ਹੋਵੇਗਾ, ਸਿਰਫ਼ ਉਨ੍ਹਾਂ ਲੋਕਾਂ ਨੂੰ ਰੇਲ ਗੱਡੀ ‘ਚ ਚੜ੍ਹਨ ਦੀ ਆਗਿਆ ਹੋਵੇਗੀ, ਜੋ ਵਾਇਰਸ ਨਾਲ ਸੰਕਰਮਣ ਦੇ ਕੋਈ ਸੰਕੇਤ ਨਹੀਂ ਦਿਖਾਉਣਗੇ।

    ਏਸੀ ਕੋਚਾਂ ਦਾ ਤਾਪਮਾਨ ਥੋੜਾ ਜ਼ਿਆਦਾ ਰੱਖਿਆ ਜਾਵੇਗਾ:

    ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਇਨ੍ਹਾਂ ਰੇਲ ਗੱਡੀਆਂ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕੰਬਲ, ਚਾਦਰਾਂ ਅਤੇ ਤੌਲੀਏ ਆਦਿ ਨਹੀਂ ਦਿੱਤੇ ਜਾਣਗੇ। ਤਾਪਮਾਨ ਆਮ ਦਿਨਾਂ ਨਾਲੋਂ ਥੋੜ੍ਹਾ ਜਿਹਾ ਵੱਧ ਰੱਖਿਆ ਜਾਵੇਗਾ ਅਤੇ ਕੰਪਾਰਟਮੈਂਟਾਂ ਦੇ ਅੰਦਰ ਵੱਧ ਤੋਂ ਵੱਧ ਤਾਜ਼ੀ ਹਵਾ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।

    LEAVE A REPLY

    Please enter your comment!
    Please enter your name here