ਮਹਿੰਗਾ ਪੈ ਗਿਆ ਗਲੀ ‘ਚੋਂ ਪਾਸ ਬਿਨ੍ਹਾਂ ਲੰਘਣਾ !

    0
    133

    ਬਰਨਾਲਾ, ਜਨਗਾਥਾ ਟਾਇਮਜ਼, (ਸਿਮਰਨ)

    ਬਰਨਾਲਾ : ਬਿਨ੍ਹਾਂ ਕਰਫ਼ਿਊ ਪਾਸ ਗਲੀਆਂ ਚ, ਘੁੰਮਣਾ ਸਵਿਫਟ ਕਾਰ ਵਿੱਚ ਸਵਾਰ 2 ਨੌਜਵਾਨਾਂ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਕਾਰ ਸਵਾਰ ਦੋ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ 2 ਬਰਨਾਲਾ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਜਸਪ੍ਰੀਤ ਸਿੰਘ ਉਰਫ਼ ਰਿੰਕੀ ਅਤੇ ਅਜਾਦ ਕੁਮਾਰ ਦੋਵੇਂ ਵਾਸੀ ਬਰਨਾਲਾ ਬਿਨਾਂ ਕਰਫ਼ਿਊ ਪਾਸ ਤੋਂ ਆਪਣੀ ਕਾਰ ਨੰਬਰੀ ਪੀਬੀ 19 ਐੱਸ- 9339 ਰੰਗ ਚਿੱਟਾ ਸਵਿਫਟ ਪਰ ਸਵਾਰ ਹੋ ਕੇ ਸਵੇਰ ਤੋਂ ਗਲੀਆਂ ਚ, ਘੁੰਮ ਰਹੇ ਹਨ।

    ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਕਰਕੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਜ਼ਿਲ੍ਹਾ ਮਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਜ਼ੁਰਮ ਚ, ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here