ਰਿਜ਼ਰਵੇਸ਼ਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਜਲੰਧਰ ਰੇਲਵੇ ਸਟੇਸ਼ਨ ‘ਤੇ ਦੇਖਣ ਨੂੰ ਮਿਲੀ ਲੋਕਾਂ ਦੀ ਭੀੜ

    0
    128

    ਜਲੰਧਰ, ਜਨਗਾਥਾ ਟਾਇਮਜ਼ : (ਸਿਮਰਨ)

    ਜਲੰਧਰ : ਕੇਂਦਰ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਥਾਂ ਟਿਕਾਣਿਆਂ ‘ਤੇ ਪਹੁੰਚਾਉਣ ਲਈ ਰੇਲ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਅਲੱਗ -ਅਲੱਗ ਸ਼ਹਿਰਾਂ ਵਿਚ ਫਸੇ ਹੋਏ ਲੋਕ ਰੇਲ ਗੱਡੀਆਂ ਜ਼ਰੀਏ ਆਪਣੇ ਘਰਾਂ ਤੱਕ ਪੁਹੰਚ ਰਹੇ ਹਨ। ਇਸ ਦੌਰਾਨ ਜਲੰਧਰ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਏ ਵਿਚ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲੀ ਹੈ।

    ਇਸ ਦੌਰਾਨ ਰੇਲਵੇ ਸਟੇਸ਼ਨਾਂ ‘ਤੇ ਕਰੀਬ ਦੋ ਮਹੀਨਿਆਂ ਮਗਰੋਂ ਰਿਜ਼ਰਵੇਸ਼ਨ ਸੇਵਾ ਸ਼ੁਰੂ ਹੋ ਗਈ ਪਰ ਰਿਜ਼ਰਵੇਸ਼ਨ ਸੈਂਟਰ ਖੁੱਲ੍ਹਦੇ ਸਾਰ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ। ਇਹ ਜਲੰਧਰ ਰੇਲਵੇ ਸਟੇਸ਼ਨ ‘ਤੇ ਬਣੇ ਰਿਜ਼ਰਵੇਸ਼ਨ ਕੇਂਦਰ ‘ਤੇ ਲੱਗੀ ਭੀੜ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਸਰੀਰਕ ਦੂਰੀ ਦੇ ਨਿਯਮ ਦਾ ਮਖੌਲ ਉਡਾਇਆ ਜਾ ਰਿਹਾ ਹੈ।

    ਮਿਲੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀਆਂ 2 ਲਾਈਨਾਂ ਲੱਗੀਆਂ ਹੋਈਆਂ ਸਨ, ਇੱਕ ਲਾਈਨ ਐਂਟਰੀ ਗੇਟ ਤੋਂ ਜੀ.ਆਰ.ਪੀ ਥਾਣੇ ਤੱਕ ਸੀ, ਜੋ ਕਿ ਟਰੇਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੀ। ਦੂਸਰੀ ਲਾਈਨ ਰਾਸ਼ਟਰੀ ਝੰਡੇ ਵੱਲ ਸੀ, ਜੋ ਰਿਜ਼ਰਵੇਸ਼ਨ ਕੇਂਦਰ ‘ਤੇ ਜਾਣ ਵਾਲੇ ਯਾਤਰੀਆਂ ਦੀ ਸੀ। ਇਸ ਤੋਂ ਪਹਿਲਾਂ ਐਨੀ ਲੰਬੀ ਲਾਈਨ ਸਿਟੀ ਰੇਲਵੇ ਸਟੇਸ਼ਨ ‘ਤੇ ਕਦੀ ਵੀ ਦੇਖਣ ਨੂੰ ਨਹੀਂ ਮਿਲੀ।

    ਦੱਸਿਆ ਜਾਂਦਾ ਹੈ ਕਿ ਸਿਟੀ ਰੇਲਵੇ ਸਟੇਸ਼ਨ ‘ਤੇ ਲੱਗਭਗ ਇਕ ਲੱਖ ਰੁਪਏ ਦੀਆ ਟਿਕਟਾਂ ਬੁੱਕ ਕੀਤੀਆਂ ਗਈਆਂ। ਰਿਜ਼ਰਵੇਸ਼ਨ ਕੇਂਦਰ ਤੋਂ ਯਾਤਰੀਆਂ ਨੂੰ 5 ਲੱਖ ਰੁਪਏ ਦੇ ਕਰੀਬ ਰਿਫੰਡ ਦਿੱਤਾ ਗਿਆ। ਉਥੇ ਹੀ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਟਰੇਨ ਵਿਚ ਜਾਣ ਵਾਲੇ ਯਾਤਰੀਆਂ ਦੀ ਪਹਿਲਾਂ ਥਰਮਲ ਸਕ੍ਰੀਨਿੰਗ ਕੀਤੀ ਗਈ ਅਤੇ ਉਹਨਾਂ ਦੇ ਹੱਥਾਂ ਨੂੰ ਸੈਨੀਟਾਇਜ ਕੀਤਾ ਗਿਆ।

    LEAVE A REPLY

    Please enter your comment!
    Please enter your name here