ਜੰਮੂ-ਕਸ਼ਮੀਰ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 3.9 ਦਰਜ

    0
    143

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਮੰਗਲਵਾਰ ਸਵੇਰੇ 8.16 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.9 ਮਾਪੀ ਗਈ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।

    ਦੱਸਿਆ ਜਾਂਦਾ ਹੈ ਕਿ ਭੂਚਾਲ ਦਾ ਕੇਂਦਰ ਸ਼੍ਰੀਨਗਰ ਤੋਂ 14 ਕਿੱਲੋਮੀਟਰ ਉੱਤਰ ਤੇ ਗਾਂਦਰਬਲ ਤੋਂ 7 ਕਿੱਲੋਮੀਟਰ ਦੱਖਣੀ-ਪੂਰਬ ‘ਚ ਸੀ। ਕਸ਼ਮੀਰ ‘ਚ ਭੂਚਾਲ ਦੇ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਅਤੇ ਫ਼ਿਲਹਾਲ ਬਚਾਅ ਰਹਿ ਗਿਆ ਹੈ।

    ਦੱਸ ਦੇਈਏ ਕਿ ਸੋਮਵਾਰ ਨੂੰ ਹਰਿਆਣਾ ਦੇ ਗੁਰੂਗਰਾਮ ਵਿੱਚ 1 ਵਜੇ ਹਲਕਾ ਭੂਚਾਲ ਆਇਆ ਸੀ ਅਤੇ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 2.1 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਗੁਰੂਗ੍ਰਾਮ ਦੇ 13 ਕਿਲੋਮੀਟਰ ਪੱਛਮ-ਉੱਤਰ ਪੱਛਮ ਸੀ। ਭੂਚਾਲ ਦੇ ਝਟਕੇ ਦਿੱਲੀ ਵਿੱਚ ਵੀ ਮਹਿਸੂਸ ਕੀਤੇ ਗਏ ਸਨ।

    LEAVE A REPLY

    Please enter your comment!
    Please enter your name here