ਯੂਪੀ ਪੁਲਿਸ ਨੇ ਕੀਤਾ ਬਦਮਾਸ਼ਾਂ ਦਾ ਐਨਕਾਊਂਟਰ !

    0
    122

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਨੋਇਡਾ : ਯੂਪੀ ਪੁਲਿਸ ਬਦਮਾਸ਼ਾਂ ਨੂੰ ਬਖਸ਼ਣ ਦੇ ਮੂਡ ‘ਚ ਨਹੀਂ ਹੈ। ਬਦਮਾਸ਼ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਨਾਲ ਲੱਗਦੇ ਨੋਇਡਾ ਦਾ ਹੈ। ਸ਼ਨੀਵਾਰ ਤੜਕੇ ਸੈਕਟਰ 18 ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਮੁਕਾਬਲੇ ਦੌਰਾਨ ਇਕ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਇਸ ਦੌਰਾਨ ਉਸ ਦਾ ਇਕ ਸਾਥੀ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ ਖ਼ਿਲਾਫ਼ ਮੋਬਾਈਲ ਲੁੱਟਣ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

    ਮੋਬਾਈਲ ਖੋਹ ਕੇ ਭੱਜ ਰਹੇ ਸੀ ਬਦਮਾਸ਼ :

    ਫੜੇ ਗਏ ਬਦਮਾਸ਼ ਦਾ ਨਾਮ ਸਾਜਿਦ ਹੈ। ਪੁਲਿਸ ਨੇ ਦੱਸਿਆ ਕਿ ਸਾਈਕਲ ਸਵਾਰ ਸਾਜਿਦ ਅਤੇ ਉਸ ਦਾ ਇੱਕ ਸਾਥੀ ਮੋਰਨਿੰਗ ਵੋਕ ‘ਤੇ ਬਾਹਰ ਗਏ ਇੱਕ ਵਿਅਕਤੀ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਸੀ। ਸੈਕਟਰ 20 ਥਾਣੇ ਦੀ ਪੁਲਿਸ ਨੂੰ ਇਨ੍ਹਾਂ ਬਦਮਾਸ਼ਾਂ ਬਾਰੇ ਸੂਚਿਤ ਕੀਤਾ ਗਿਆ ਸੀ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਸੈਕਟਰ 18 ਵੱਲ ਭੱਜਣ ਲੱਗਾ। ਪੁਲਿਸ ਨੂੰ ਆਉਂਦੇ ਵੇਖ ਬਦਮਾਸ਼ਾਂ ਨੇ ਉਨ੍ਹਾਂ ‘ਤੇ ਫਾਇਰ ਕਰ ਦਿੱਤਾ।

    ਇਸ ਦੇ ਜਵਾਬ ਵਿਚ ਪੁਲਿਸ ਨੇ ਗੋਲੀਆਂ ਵੀ ਚਲਾਈਆਂ। ਜਵਾਬੀ ਕਾਰਵਾਈ ‘ਚ ਬਦਮਾਸ਼ੀ ਸਾਜਿਦ ਨੂੰ ਗੋਲੀ ਮਾਰੀ ਗਈ, ਜਿਸ ਨੂੰ ਪੁਲਿਸ ਨੇ ਦਬੋਚ ਲਿਆ। ਉੱਥੇ ਹੀ ਉਸ ਦਾ ਸਾਥੀ ਫ਼ਰਾਰ ਹੋ ਗਿਆ। ਪੁਲਿਸ ਨੇ ਇਕ ਬਦਮਾਸ਼ ਕੋਲੋਂ ਸਾਈਕਲ, ਲੁੱਟਿਆ ਮੋਬਾਈਲ ਅਤੇ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਸਾਜਿਦ ਤ੍ਰਿਲੋਕਪੁਰੀ, ਦਿੱਲੀ ਦਾ ਵਸਨੀਕ ਹੈ। ਸਾਜਿਦ ਖ਼ਿਲਾਫ਼ ਮੋਬਾਈਲ ਲੁੱਟਣ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

    LEAVE A REPLY

    Please enter your comment!
    Please enter your name here