ਮੋਗਾ ‘ਚ ਮੈਡੀਕਲ ਸਟੋਰ ਦੇ ਮਾਲਕ ਨੂੰ ਕੀਤਾ ਕਿਡਨੈਪ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ !

    0
    135

    ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਗਾ : ਮੋਗਾ ਦੇ ਧਰਮਕੋਟ ਵਿਚ ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਦੋ ਕਿਡਨੈਪਰਾਂ ਨੇ ਪਿਸਤੌਲ ਦੀ ਨੌਕ ਉੱਤੇ ਕਿਡਨੈਪ ਕਰਕੇ ਲੈ ਗਏ ਹਨ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸੀਸੀਟੀਵੀ ਵਿਚ ਉਹ ਦੋ ਵਿਅਕਤੀ ਦਿਖਾਈ ਦਿੰਦੇ ਹਨ ਜਿਹਨਾਂ ਨੇ ਬੜੀ ਹੁਸ਼ਿਆਰੀ ਨਾਲ ਮੈਡੀਕਲ ਸਟੋਰ ਦੇ ਮਾਲਕ ਨੂੰ ਪਿਸਤੌਲ ਦੀ ਨੌਕ ਉੱਤੇ ਕਿਡਨੈਪ ਕਰ ਲਿਆ ਹੈ।

    ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ ਦਿਨਾਂ ਵਿਚ ਮੋਗਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਗੋਲੀਆ ਮਾਰੀਆ ਸਨ। ਮੋਗਾ ਵਿਚ ਮੁਲਜ਼ਮਾਂ ਨੂੰ ਪੁਲਿਸ ਦਾ ਕੋਈ ਡਰ ਨਹੀ ਰਿਹਾ ਹੈ। ਸ਼ਰਾਰਤੀ ਅਨਸਰ ਪੁਲਿਸ ਤੋਂ ਬੇਖੌਫ਼ ਹੋ ਕੇ ਆਪਣਾ ਕੰਮ ਕਰ ਰਹੇ ਹਨ। ਪੁਲਿਸ ਵਲੋਂ ਗ਼ੈਰ-ਕਾਨੂੰਨੀ ਕੰਮਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।

     

    LEAVE A REPLY

    Please enter your comment!
    Please enter your name here