ਚੀਨ ਨਾਲ ਪੰਗੇ ਮਗਰੋਂ ਭਾਰਤ ਨੇ ਦਾਗੀ ‘ਧਰੁਵਾਸਤਰ’ ਮਿਜ਼ਾਈਲ !

    0
    128

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ ‘ਚ ਬਣਾਈ ਗਈ ਧਰੁਵਾਸਤਰ ਮਿਜ਼ਾਈਲ ਦਾ ਅੱਜ ਸਫ਼ਲਤਾਪੂਰਵਕ ਟੈਸਟ ਕੀਤਾ ਗਿਆ। ਇਹ ਧਰੁਵਾਸਤਰ ਮਿਜ਼ਾਈਲ ਦੁਸ਼ਮਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੀ ਹੈ। ਇਸ ਦੇ ਨਾਲ ਹੀ ਫੌਜ ਦੀ ਤਾਕਤ ਵਿੱਚ ਇੱਕ ਹੋਰ ਨਾਂ ਧਰੁਵਾਸਤਰ ਮਿਜ਼ਾਈਲ ਜੁੜ ਗਿਆ ਹੈ। ਦੱਸ ਦਈਏ ਕਿ ਇਹ ਮਿਜ਼ਾਈਲ ਮੇਡ ਇਨ ਇੰਡੀਆ ਹੈ।

    ਮੀਡੀਆ ਰਿਪੋਰਟਾਂ ਮੁਤਾਬਕ ਮਿਜ਼ਾਈਲ ਦਾ ਪ੍ਰੀਖਣ 15-16 ਜੁਲਾਈ ਨੂੰ ਓਡੀਸ਼ਾ ਦੇ ਬਾਲਾਸੌਰ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਹ ਮਿਜ਼ਾਈਲ ਭਾਰਤੀ ਸੈਨਾ ਦੇ ਧਰੁਵ ਹੈਲੀਕਾਪਟਰ ਨਾਲ ਵਰਤੀ ਜਾਏਗੀ। ਯਾਨੀ ਇਸ ਨੂੰ ਹਮਲੇ ਦੇ ਹੈਲੀਕਾਪਟਰ ਧਰੁਵ ‘ਤੇ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਦੁਸ਼ਮਣ ਨੂੰ ਸਮੇਂ ਸਿਰ ਸਬਕ ਸਿਖਾਇਆ ਜਾ ਸਕੇ।

    ਮਿਲੀ ਜਾਣਕਾਰੀ ਮੁਤਾਬਕ, ਇਹ ਟੈਸਟ ਬਿਨਾਂ ਹੈਲੀਕਾਪਟਰ ਦੇ ਕੀਤਾ ਗਿਆ ਹੈ। ਪਹਿਲਾਂ ਇਸ ਮਿਜ਼ਾਈਲ ਦਾ ਨਾਂ ‘ਨਾਗ’ ਸੀ। ਬਾਅਦ ਵਿੱਚ ਇਸ ਮਿਜ਼ਾਈਲ ਦਾ ਨਾਂ ਨਾਗ ਤੋਂ ਧਰੁਵਾਸਤਰ ਰੱਖਿਆ ਗਿਆ।

    ਇਹ ਮਿਜ਼ਾਈਲ ਸਵਦੇਸ਼ੀ ਹੈ ਜੋ 4 ਕਿਲੋਮੀਟਰ ਮਾਰਕ ਸਮਰੱਥਾ ਰੱਖਦੀ ਹੈ। ਇਹ ਮਿਜ਼ਾਈਲ ਕਿਸੇ ਵੀ ਟੈਂਕ ਨੂੰ ਢਾਹੁਣ ਦੀ ਸਮਰੱਥਾ ਰੱਖਦੀ ਹੈ। ਧਰੁਵ ਹੈਲੀਕਾਪਟਰ ਵੀ ਇੱਕ ਪੂਰੀ ਤਰ੍ਹਾਂ ਦੇਸੀ ਹੈਲੀਕਾਪਟਰ ਹੈ। ਅਜਿਹੀ ਸਥਿਤੀ ਵਿੱਚ ਇਹ ਡੀਆਰਡੀਓ ਅਤੇ ਆਰਮੀ ਲਈ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਅਜਿਹੀਆਂ ਮਿਜ਼ਾਈਲਾਂ ਲਈ ਭਾਰਤ ਦੀ ਦੂਜੇ ਦੇਸ਼ਾਂ ‘ਤੇ ਕੋਈ ਨਿਰਭਰਤਾ ਨਹੀਂ ਰਹੇਗੀ।

    LEAVE A REPLY

    Please enter your comment!
    Please enter your name here